Close
Menu

ਮੈਂ ਫਿਲਮ ਨਹੀਂ ਚੁਣਦੀ ਫਿਲਮ ਮੈਨੂੰ ਚੁਣਦੀ ਹੈ : ਦੀਪਿਕਾ ਪਾਦੁਕੋਣ

-- 08 August,2013

Deepika-Padukone-4

ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਕਿਹਾ ਹੈ ਕਿ ਉਹ ਫਿਲਮਾਂ ਦੀ ਚੋਣ ਨਹੀਂ ਕਰਦੀ ਹੈ, ਸਗੋਂ ਕਿ ਫਿਲਮਾਂ ਹੀ ਉਨ੍ਹਾਂ ਦੀ ਚੋਣ ਕਰਦੀ ਹੈ। ਬਾਲੀਵੁੱਡ ਵਿਚ ਚਰਚਾ ਹੈ ਕਿ ਦੀਪਿਕਾ ਪਾਦੁਕੋਣ ਇਮਤਿਆਜ਼ ਅਲੀ ਦੀ ਫਿਲਮ ਵਿਚ ਰਣਬੀਰ ਕਪੂਰ ਜਦੋਂ ਕਿ ਫਰਾਹ ਖਾਨ ਦੀ ਫਿਲਮ ‘ਹੈਪੀ ਨਿਊ ਈਅਰ’ ਵਿਚ ਸ਼ਾਹਰੁਖ ਖਾਨ ਨਾਲ ਕੰਮ ਕਰ ਰਹੀ ਹੈ। ਦੀਪਿਕਾ ਪਾਦੁਕੋਣ ਨੇ ਕਿਹਾ, ਹਰ ਫਿਲਮ ਦੀ ਆਪਣੀ ਮੰਗ ਹੁੰਦੀ ਹੈ। ਮੇਰਾ ਵਿਸ਼ਵਾਸ ਹੈ ਕਿ ਮੈਂ ਫਿਲਮਾਂ ਨੂੰ ਨਹੀਂ ਚੁਣਦੀ, ਫਿਲਮਾਂ ਮੈਨੂੰ ਚੁਣਦੀਆਂ ਹਨ।
ਦੀਪਿਕਾ ਨੇ ਕਿਹਾ, ”ਮੈਂ ਫਿਲਹਾਲ ਆਪਣੀ ਫਿਲਮ ‘ਚੇਨਈ ਐਕਸਪ੍ਰੈਸ’ ਦੇ ਪ੍ਰਮੋਸ਼ਨ ਵਿਚ ਰੁੱਝੀ ਹਾਂ। ਮੇਰੀ ਫਿਲਮਾਂ ਦੀ ਬਹੁਤ ਜਲਦ ਅਧਿਕਾਰਤ ਤੌਰ ‘ਤੇ ਐਲਾਨ ਹੋ ਜਾਣਗੀਆਂ। ਚੇਨਈ ਐਕਸਪ੍ਰੈਸ ਵਿਚ ਦੀਪਿਕਾ ਨੇ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਹੈ। ਇਹ ਫਿਲਮ ਸ਼ੁੱਕਰਵਾਰ ਮਤਲਬ ਕਿ 9 ਅਗਸਤ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz