Close
Menu

ਮੈਂ ਬਹੁਤ ਇਮਾਨਦਾਰ ਹਾਂ, ਬਿਨਾ ਕਾਰਨ ਮੈਨੂੰ ਨਿਸ਼ਾਨਾ ਬਣਾਇਆ ਗਿਆ : ਸ਼੍ਰੀਨਿਵਾਸਨ

-- 16 October,2013

ਨਵੀਂ ਦਿੱਲੀ-ਆਈ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਤੋਂ ਬਾਅਦ ਕਈ ਵਾਰ ਬੀ. ਸੀ. ਸੀ. ਆਈ. ਪ੍ਰਧਾਨ ਐੱਨ. ਸ਼੍ਰੀਨਿਵਾਸਨ ਦੀ ਇਮਾਨਦਾਰੀ ‘ਤੇ ਸਵਾਲ ਚੁੱਕੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਇਮਾਨਦਾਰ ਵਿਅਕਤੀ ਹਨ। ਉਨ੍ਹਾਂ ਨੇ ਕਿਹਾ ਕਿ ਸਪਾਟ ਫਿਕਸਿੰਗ ਵਿਵਾਦ ਦੇ ਦੌਰਾਨ ਉਨ੍ਹਾਂ ਨੂੰ ਬਿਨਾ ਕਾਰਨ ਗ਼ਲਤ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਸ਼੍ਰੀਨਿਵਾਸਨ ਨੂੰ ਹਾਲ ਹੀ ਵਿਚ ਸੁਪਰੀਮ ਕੋਰਟ ਵੱਲੋਂ ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਬਿਨਾ ਕਿਸੇ ਕਾਰਨ ਮੀਡੀਆ ਨੇ ਨਿਸ਼ਾਨਾ ਬਣਾਇਆ ਹੈ। ਤਾਮਿਲਨਾਡੂ ਦੇ ਇਸ ਸ਼ਕਤੀਸ਼ਾਲੀ ਅਧਿਕਾਰੀ ਨੇ ਇਕ ਇੰਟਵਿਊ ਵਿਚ ਕਿਹਾ ਕਿ ਮੈਂ ਬਹੁਤ ਇਮਾਨਦਾਰ ਵਿਅਕਤੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਮੇਰੀ ਸ਼ਖਸੀਅਤ ਸਾਰਿਆਂ ਨੇ ਦੇਖੀ ਹੈ।

Facebook Comment
Project by : XtremeStudioz