Close
Menu

ਮੈਂ ਬਹੁਤ ਓਲਡ ਫੈਸ਼ਨ ਹਾਂ : ਪੱਲਵੀ ਸ਼ਾਰਦਾ

-- 14 September,2013

793529-130216-rev-leg2

* ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਰਣਬੀਰ ਕਪੂਰ ਨਾਲ ਫਿਲਮ ਕਰ ਰਹੇ ਹੋ ਤਾਂ ਤੁਹਾਡਾ ਰਿਐਕਸ਼ਨ ਕੀ ਸੀ?
-ਮੈਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ। ਰਣਬੀਰ ਵਰਸੇਟਾਈਲ ਐਕਟਰ ਹਨ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦਾ ਰੋਲ ਨਿਭਾਇਆ ਹੈ। ਰਣਬੀਰ ਨੇ ਜਦੋਂ ‘ਸਾਂਵਰੀਆ’ ਵਿਚ ਕੰਮ ਕੀਤਾ, ਮੈਂ ਉਦੋਂ ਤੋਂ ਹੀ ਇਨ੍ਹਾਂ ਦੀ ਜ਼ਬਰਦਸਤ ਫੈਨ ਸੀ। ਮੈਂ ਮੁੰਬਈ ਵਿਚ ਅੰਬੈਸਡਰ ਕਾਰ ਚਲਾਉਂਦੀ ਹਾਂ। ਰਣਬੀਰ ਦੇ ਆਪੋਜ਼ਿਟ ਕੰਮ ਕਰਨ ਦਾ ਸੁਣ ਕੇ ਮੈਂ ਇੰਨੀ ਜ਼ਿਆਦਾ ਐਕਸਾਈਟਿਡ ਸੀ ਕਿ ਮੈਂ ਗੱਡੀ ਦਾ ਮਿਊਜ਼ਿਕ ਤੇਜ਼ ਕਰ ਦਿੱਤਾ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗੀ।
* ਫਿਲਮ ਵਿਚ ਤੁਹਾਡਾ ਕਿਰਦਾਰ ਕਿਹੋ ਜਿਹਾ ਹੈ?
-ਮੈਂ ਦਿੱਲੀ ਦੀ ਪੰਜਾਬੀ ਕੁੜੀ ਤਾਰਾ ਸ਼ਰਮਾ ਦਾ ਕਿਰਦਾਰ ਨਿਭਾਇਆ ਹੈ, ਜੋ ਬਹੁਤ ਹੀ ਖੜੂਸ ਅਤੇ ਟੱਚ ਮੀ ਨਾਟ ਟਾਈਪ ਦੀ ਹੈ। ਉਹ ਬਹੁਤ ਐਮਬੀਸ਼ੀਅਸ ਹੈ। ਉਸਦੇ ਸੁਪਨੇ ਬਹੁਤ ਵੱਡੇ ਹਨ। ਉਹ ਵਿਆਹ ਤਾਂ ਕਰਵਾਉਣਾ ਚਾਹੁੰਦੀ ਹੈ ਪਰ ਰਾਹੁਲ ਗਾਂਧੀ ਵਰਗੇ ਕਿਸੇ ਵੱਡੇ ਆਦਮੀ ਨਾਲ ਪਰ ਉਸ ਦੀ ਜ਼ਿੰਦਗੀ ਵਿਚ ਸੜਕ ਛਾਪ ਬਬਲੀ ਆ ਜਾਂਦਾ ਹੈ।
* ਚੁਲਬੁਲ ਪਾਂਡੇ ਅਤੇ ਦਬੰਗ ਨੂੰ ਕ੍ਰਿਏਟ ਕਰਨ ਵਾਲੇ ਨਿਰਦੇਸ਼ਕ ਅਭਿਨਵ ਕਸ਼ਯਪ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਅਭਿਨਵ ਬਹੁਤ ਹੀ ਡਾਊਨ ਟੂ ਅਰਥ ਹਨ ਅਤੇ ਬੇਹੱਦ ਕ੍ਰਿਏਟਿਵ ਵੀ। ਮੈਂ ਫਿਲਮ ਇੰਡਸਟਰੀ ਵਿਚ ਬਿਲਕੁਲ ਨਵੀਂ ਹਾਂ। ਇਥੇ ਕੋਈ ਖਾਸ ਜਾਣ-ਪਛਾਣ ਵੀ ਨਹੀਂ ਹੈ ਪਰ ਉਨ੍ਹਾਂ ਮੇਰਾ ਆਡੀਸ਼ਨ ਲਿਆ ਅਤੇ ਮੇਰੇ ਵਿਚ ਭਰੋਸਾ ਦਿਖਾਇਆ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਚੰਗਾ ਰਿਹਾ। ਬਹੁਤ ਕੁਝ ਸਿੱਖਣ ਨੂੰ ਮਿਲਿਆ।
* ਤੁਸੀਂ  ਸੋਸ਼ਲ ਮੀਡੀਆ ‘ਤੇ ਕਿੰਨੇ ਐਕਟਿਵ ਹੋ?
-ਟਵਿਟਰ ‘ਤੇ ਮੇਰਾ ਅਕਾਊਂਟ ਹੈ ਪਰ ਮੈਨੂੰ ਲੋਕ ਅਜੇ ਜਾਣਦੇ ਨਹੀਂ ਹਨ, ਇਸ ਲਈ ਮੇਰੇ ਬਹੁਤ ਘੱਟ ਫਾਲੋਅਰਸ ਹਨ। ਦੁਨੀਆਭਰ ਵਿਚ ਕੀ ਹੋ ਰਿਹਾ ਹੈ, ਇਹ ਜਾਣਨ ਲਈ ਮੈਂ ਟਵਿਟਰ ਦਾ ਇਸਤੇਮਾਲ ਕਰਦੀ ਹਾਂ, ਉਂਝ ਮੈਨੂੰ ਸੋਸ਼ਲ ਮੀਡੀਆ ਤੋਂ ਬਹੁਤ ਡਰ ਲੱਗਦਾ ਹੈ। ਮੈਂ ਅੱਜ ਵੀ ਪੁਰਾਣੇ ਸਮੇਂ ਦੇ ਕਮਿਊਨੀਕੇਸ਼ਨ ਮਾਧਿਅਮ ਨੂੰ ਹੀ ਪਸੰਦ ਕਰਦੀ ਹਾਂ। ਅੱਜ ਵੀ ਲੈਟਰ ਪੈਡ ‘ਤੇ ਚਿੱਠੀ ਲਿਖਦੀ ਹਾਂ। ਮੇਰੇ ਕੋਲ ਪੁਰਾਣਾ ਫੋਨ ਹੈ।

Facebook Comment
Project by : XtremeStudioz