Close
Menu

ਮੈਂ ਭਾਰ ਮੀਡੀਆ ਲਈ ਘਟਾਇਆ : ਜ਼ਰੀਨ

-- 01 October,2013

images (5)ਮੁੰਬਈ ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਫਿਲਮ ‘ਵੀਰ’ ਨਾਲ ਫਿਲਮ ਉਦਯੋਗ ‘ਚ ਕਦਮ ਰੱਖਣ ਵਾਲੀ ਅਭਿਨੇਤਰੀ ਜ਼ਰੀਨ ਖਾਨ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਇੰਨੀ ਸਲਿੱਮ ਨਹੀਂ ਸੀ। ਉਹ ਕਹਿੰਦੀ ਹੈ ਕਿ ਉਸ ਨੇ ਆਪਣਾ ਭਾਰ ਫਿਲਮਾਂ ਲਈ ਨਹੀਂ ਸਗੋਂ ਮੀਡੀਆ ਲਈ ਘਟਾਇਆ ਹੈ। ਇਕ ਆਯੋਜਨ ਦੌਰਾਨ ਜ਼ਰੀਨ ਨੇ ਦੱਸਿਆ ਕਿ ਇਹ ਕਿਸੇ ਫਿਲਮ ਲਈ ਨਹੀਂ ਕੀਤਾ ਗਿਆ। ਮੈਂ ਭਾਰ ਤੁਹਾਡੇ ਸਾਰਿਆਂ (ਮੀਡੀਆ) ਲਈ ਘਟਾਇਆ ਹੈ। ਤੁਸੀਂ ਸਾਰੇ ਮੇਰੀ ਬਹੁਤ ਆਲੋਚਨਾ ਕਰਦੇ ਸੀ।
ਜ਼ਰੀਨ ਨੇ ਜਿਸ ਵੇਲੇ ਫਿਲਮ ਉਦਯੋਗ ‘ਚ ਕਦਮ ਰੱਖਿਆ ਸੀ, ਉਦੋਂ ਉਸ ਨੂੰ ਆਪਣੇ ਵਧੇ ਹੋਏ ਭਾਰ ਲਈ ਕਾਫੀ ਆਲੋਚਨਾ ਸਹਿਣੀ ਪਈ ਸੀ। ਉਸ ਨੇ ਕਿਹਾ ਕਿ ਉਸ ਨੇ  ਪਤਲੇ ਹੋਣ ਲਈ ਪਾਵਰ ਯੋਗਾ, ਕਾਰਡੀਓ ਬੂਟ ਕੈਂਪ ਅਤੇ ਭਾਰ ਟ੍ਰੇਨਿੰਗ ਲਈ।

Facebook Comment
Project by : XtremeStudioz