Close
Menu

ਮੈਂ ਵਿੱਦਿਆ ਬਾਲਨ ਵਰਗੀ ਗਲੈਮਰਸ ਨਹੀਂ- ਇਲਿਆਨਾ ਡਿਕ੍ਰੂਜ਼

-- 19 September,2013

images (3)

ਨਵੀਂ ਦਿੱਲੀ- ਦੱਖਣ ਭਾਰਤ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਇਲਿਆਨਾ ਡਿਕ੍ਰੂਜ਼ ਦਾ ਕਹਿਣਾ ਹੈ ਕਿ ਉਹ ਵਿੱਦਿਆ ਬਾਲਨ ਵਰਗੀ ਗਲੈਮਰਸ ਨਹੀਂ ਹੈ। ਸਾਲ 2012 ‘ਚ ਪ੍ਰਦਰਸ਼ਿਤ ਫਿਲਮ ‘ਬਰਫੀ’ ਤੋਂ ਬਾਲੀਵੁੱਡ ‘ਚ ਸ਼ਿਕਰਤ ਕਰਨ ਵਾਲੀ ਇਲਿਆਨਾ ਡਿਕ੍ਰੂਜ਼ ਦੀ ਹੁਣ ‘ਫਟਾ ਪੋਸਟਰ ਨਿਕਲਾ ਹੀਰੋ’ ਰਿਲੀਜ਼ ਹੋਣ ਜਾ ਰਹੀ ਹੈ। ਇਲਿਆਨਾ ਨੇ ਕਿਹਾ ਬਾਲੀਵੁੱਡ ‘ਚ ਟਿਕਣ ਲਈ ਤੁਹਾਨੂੰ ਗਲੈਮਰਸ ਦਾ ਸਹਾਰਾ ਲੈਣਾ ਪੈਂਦਾ ਹੈ। ਦੱਖਣ ਭਾਰਤੀ ਫਿਲਮਾਂ ‘ਚ ਮੈਂ ਗਲੈਮਰਸ ਦਾ ਸਹਾਰਾ ਲਿਆ ਸੀ ‘ਤੇ ਇਹ ਬੇਹੱਦ ਕੰਮ ਆਇਆ। ਇਲਿਆਨਾ ਨੇ ਕਿਹਾ ਜੇਕਰ ਤੁਸੀਂ ਫਿਲਮਾਂ ‘ਚ ਗਲੈਮਰਸ ਦਿੱਖਦੇ ਹੋ ਅਤੇ ਵਧੀਆ ਪਹਿਰਾਵੇ ‘ਚ ਦਿਖਾਈ ਦਿੰਦੇ ਹੋ ਤਾਂ ਇਹ ਕੰਮ ਕਰ ਜਾਂਦਾ ਹੈ। ਮੈਂ ਵਿੱਦਿਆ ਬਾਲਨ ਵਰਗੀ ਗਲੈਮਰਸ ਅਭਿਨੇਤਰੀ ਨਹੀਂ ਹਾਂ ਉਹ ਬੇਹਤਰੀਨ ਹਨ ਅਤੇ ਉਨ੍ਹਾਂ ਨੂੰ ਗਲੈਮਰਸ ਦੀ ਜ਼ਰੂਰਤ ਵੀ ਨਹੀਂ ਹੈ। ਮੈਂ ਆਪਣੀ ਤੁਲਨਾ ਉਨ੍ਹਾਂ ਨਾਲ ਨਹੀਂ ਕਰ ਸਕਦੀ। ਜ਼ਿਕਰਯੋਗ ਹੈ ਕਿ ਰਾਜਕੁਮਾਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਫਟਾ ਪੋਸਟਰ ਨਿਕਲਾ ਹੀਰੋ’ ‘ਚ ਇਲਿਆਨਾ ਦੇ ਇਲਾਵਾ ਸ਼ਾਹਿਦ ਕਪੂਰ ਅਤੇ ਪਦਮਨੀ ਕੋਲਹਾਪੁਰੀ ਦੀ ਮੁੱਖ ਭੂਮਿਕਾ ਹੈ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz