Close
Menu

ਮੈਕਸੀਕੋ ‘ਚ ਦੋ ਪੱਤਰਕਾਰਾਂ ਸ਼ਰ੍ਹੇਆਮ ਗੋਲੀਆਂ ਨਾਲ ਭੁੰਨਿਆ

-- 04 July,2015

ਮੈਕਸੀਕੋ— ਦੱਖਣੀ ਮੈਕਸੀਕੋ ਵਿਚ ਦੋ ਪੱਤਰਕਾਰਾਂ ਨੂੰ ਸ਼ਰ੍ਹੇਆਮ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੱਤਰਕਾਰ ਫਿਲਾਦੇਲਫੋ ਸਾਂਚੇਜ ਸੇਰਮਿਏਤੋਂ ਦੀ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਉਹ ਰੇਡੀਉ ਸਟੇਸ਼ਨ ਉੱਤੇ ਆਪਣਾ ਪ੍ਰੋਗਰਾਮ ਪੇਸ਼ ਕਰ ਕੇ ਬਾਹਰ ਆ ਰਿਹਾ ਸੀ।
ਰੇਡੀਉ ਸਟੇਸ਼ਨ ਤੋਂ ਬਾਹਰ ਆਉਂਦਿਆਂ ਹੀ ਪੱਤਰਕਾਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਮੈਕਸੀਕੋ ਵਿਚ ਇਕ ਹੋਰ ਪੱਤਰਕਾਰ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਮੈਕਸੀਕੋ ਵਿਚ ਇਕ ਸਾਲ ਵਿੱਚ ਤਿੰਨ ਪੱਤਰਕਾਰਾਂ ਦੀ ਹੱਤਿਆ ਹੁਣ ਤੱਕ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਇਕ ਬਾਲਗਰ ਦੀ ਹੱਤਿਆ ਵੀ ਇੱਥੇ ਕੀਤੀ ਜਾ ਚੁੱਕੀ ਹੈ।

Facebook Comment
Project by : XtremeStudioz