Close
Menu

ਮੈਕਸੀਕੋ: 43 ਕਾਲਜਾਂ ‘ਚੋਂ ਲਾਪਤਾ ਵਿਦਿਆਰਥੀਆਂ ਦੀ ਭਾਲ, 129 ਲਾਸ਼ਾਂ ਬਰਾਮਦ

-- 27 July,2015

ਮੈਕਸੀਕੋ ਸਿਟੀ— ਮੈਕਸੀਕੋ ਦੇ ਗੂਰੇਰੋ ਰਾਜ ‘ਚ 43 ਲਾਪਤਾ ਕਾਲਜ ਵਿਦਿਆਰਥੀਆਂ ਦੀ ਭਾਲ ਦੌਰਾਨ ਪਿਛਲੇ 10 ਮਹੀਨਿਆਂ ‘ਚ ਘੱਟੋ-ਘੱਟ 60 ਗੁੱਪਤ ਕਬਰਾਂ ਦਾ ਪਤਾ ਲੱਗਾ ਹੈ ਅਤੇ 129 ਲਾਸ਼ਾਂ ਬਰਾਮਦ ਹੋਈਆਂ ਹਨ। ਮੈਕਸੀਕੋ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਦੱਸਿਆ ਕਿ ਕਿਸੇ ਵੀ ਲਾਸ਼ ਦਾ ਸੰਬੰਧ ਉਨ੍ਹਾਂ ਨੌਜਵਾਨਾਂ ਨਾਲ ਨਹੀਂ ਹੈ ਅਤੇ ਅਧਿਕਾਰੀਆਂ ਨੂੰ ਇਹ ਵਿਸ਼ਵਾਸ ਹੈ ਕਿ ਇਨ੍ਹਾਂ ‘ਚੋਂ ਕੋਈ ਵੀ ਲਾਸ਼ ਵਿਦਿਆਰਥੀਆਂ ਦੀ ਨਹੀਂ ਹੋਵੇਗੀ। ਇਹ ਵਿਦਿਆਰਥੀ 26 ਸਤੰਬਰ ਨੂੰ ਇਗੁਆਲਾ ਸ਼ਹਿਰ ‘ਚ ਪੁਲਸ ਨਾਲ ਸੰਘਰਸ਼ ਤੋਂ ਬਾਅਦ ਲਾਪਤਾ ਹੋ ਗਏ ਸਨ।
ਇਸਤਗਾਸਾ ਪੱਖ ਨੇ ਦੱਸਿਆ ਕਿ ਇਹ ਵਿਦਿਆਰਥੀ ਇਕ ਨਸ਼ੀਲੇ ਪਦਾਰਥ ਗਿਰੋਹ ਦੇ ਸੰਪਰਕ ‘ਚ ਆਏ ਸਨ ਜਿਸ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ, ਜਿਸ ਕਾਰਨ ਇਸ ਮਾਮਲੇ ਨੇ ਗੂਰੇਰੋ ਅਤੇ ਮੈਕਸੀਕੋ ਦੇ ਹੋਰ ਰਾਜਾਂ ‘ਚ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਹੋਣ ਵਾਲੀਆਂ ਹਿੰਸਾਵਾਂ ‘ਚ ਵੱਡੀ ਗਿਣਤੀ ‘ਚ ਲਾਪਤਾ ਹੋਏ ਲੋਕਾਂ ਵੱਲ ਧਿਆਨ ਖਿੱਚਿਆ। ਆਪਣੀ ਰਿਪੋਰਟ ‘ਚ ਅਟਾਰਨੀ ਜਨਰਲ ਦਫਤਰ ਨੇ ਦੱਸਿਆ ਕਿ ਅਕਤੂਬਰ ਤੋਂ ਮਈ ਤੱਕ ਮਿਲੀਆਂ ਲਾਸ਼ਾਂ ਅਤੇ ਕਬਰਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਗੁਆਲਾ ‘ਚ ਵਿਦਿਆਰਥੀਆਂ ਅਤੇ ਪੁਲਸ ਨਾਲ ਹੋਈ ਝੜਪ ਤੋਂ ਬਾਅਦ ਲਾਪਤਾ ਹੋਏ 43 ਵਿਦਿਆਰਥੀਆਂ ਦੇ ਸੰਬੰਧ ‘ਚ ਸੰਘੀ ਅਧਿਕਾਰੀਆਂ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਕਬਰਾਂ ਦਾ ਪਤਾ ਲੱਗਾ। ਇਸ ਝੜਪ ‘ਚ 6 ਲੋਕਾਂ ਦੀ ਮੌਤ ਦੀ ਪੁੱਸ਼ਟੀ ਹੋਈ ਸੀ। ਸਮੂਚੇ ਮੈਕਸੀਕੋ ‘ਚ 20,000ਤੋਂ ਜ਼ਿਆਦਾ ਲੋਕਾਂ ਦਾ ਨਾਂ ਗੁਮਸ਼ੁਦਗੀ ਦੀ ਸੂਚੀ ‘ਚ ਸ਼ਾਮਿਲ ਹੈ ਅਤੇ ਗੂਰੇਰੋ ‘ਚ ਵੀ ਕਈ ਲੋਕ ਪਾਲਤਾ ਹਨ। ਇਹ ਰਾਜ ਮੁੱਖ ਤੌਰ ‘ਤੇ ਅਫੀਮ ਦਾ ਉਤਪਾਦਕ ਹੈ, ਜਿਸ ਕਾਰਨ ਇਥੇ ਕਈ ਨਸ਼ੀਲੇ ਪਦਾਰਥ ਗਿਰੋਹ ਇਲਾਕੇ ਅਤੇ ਤਸਕਰੀ ਮਾਰਗਾਂ ਨੂੰ ਲੈ ਕੇ ਲੜਦੇ ਰਹਿੰਦੇ ਹਨ। ਸਰਕਾਰ ਨੇ ਦੱਸਿਆ ਕਿ 43 ਵਿਦਿਆਰਥੀਆਂ ਦੇ ਮਾਦਕ ਪਦਾਰਥ ਕਾਰੋਬਾਰ ‘ਚ ਸ਼ਾਮਿਲ ਹੋਣ ਦਾ ਕੋਈ ਸੂਬਤ ਨਹੀਂ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਗਲਤੀ ਨਾਲ ਵਿਰੋਧੀ ਗਿਰੋਹ ਦਾ ਸਮਝ ਲਿਆ ਗਿਆ ਸੀ।

Facebook Comment
Project by : XtremeStudioz