Close
Menu

ਮੈਕੁਲਮ ਵੱਲੋਂ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਨੀਮ ਸੈਂਕੜਾ

-- 21 February,2015

ਵਲਿੰਗਟਨ:ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੁਲਮ ਨੇ ਇੰਗਲੈਂਡ ਖ਼ਿਲਾਫ਼ 18 ਗੇਂਦਾਂ ’ਚ 50 ਦੌੜਾਂ ਬਣਾ ਕੇ ਵਿਸ਼ਵ ਕੱਪ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਦਾ ਰਿਕਾਰਡ ਕਾਇਮ ਕੀਤਾ ਹੈ। ਉਸ ਨੇ ਨੀਮ ਸੈਂਕੜੇ ’ਚ ਸੱਤ ਚੌਕੇ ਤੇ ਚਾਰ ਛੱਕੇ ਜੜੇ। ਜ਼ਿਕਰਯੋਗ ਹੈ ਕਿ ਵਨ-ਡੇਅ ਕ੍ਰਿਕਟ ਵਿੱਚ ਇਹ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਏ.ਬੀ. ਡਿਵੀਲੀਅਰਜ਼ ਨੇ 16 ਗੇਂਦਾਂ ’ਚ ਅਤੇ ਸ੍ਰੀਲੰਕਾ ਦੇ ਸਨਤ ਜੈਸੂਰੀਆ ਨੇ 17 ਗੇਂਦਾਂ ਵਿੱਚ ਨੀਮ ਸੈਂਕੜਾ ਲਗਾਇਆ ਹੈ।

Facebook Comment
Project by : XtremeStudioz