Close
Menu

ਮੈਕੂਲਮ-ਵਾਟਲਿੰਗ ਨੇ ਨਵਾਂ ਰਿਕਾਰਡ ਬਣਾਇਆ

-- 18 February,2014

ਵੇਲਿੰਗਟਨ – ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੂਲਮ ਅਤੇ ਵਿਕਟਕੀਪਰ ਬੱਲੇਬਾਜ਼ ਬੀ.ਜੇ ਵਾਟਲਿੰਗ ਨੇ ਭਾਰਤ ਖਿਲਾਫ ਦੂਜੇ ਟੈਸਟ ‘ਚ 6ਵੀਂ ਵਿਕਟਾਂ ਲਈ 352 ਦੌੜਾਂ ਦੀ ਸਾਂਝੇਦਾਰੀ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਉਨ੍ਹਾਂ ਨੇ 351 ਦੌੜਾਂ ਦਾ ਮਹੇਲਾ ਜੇਵਰਧਨੇ ਅਤੇ ਪ੍ਰਸੰਨਾ ਜੈਵਰਧਨੇ ਦਾ 2009 ‘ਚ ਭਾਰਤ ਖਿਲਾਫ ਪਿਛਲਾ ਰਿਕਾਰਡ ਤੋੜਿਆ। ਮੈਕੂਲਮ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ 281 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸੀ ਜਦਕਿ ਵਾਟਲਿੰਗ 124 ਦੌੜਾਂ ਬਣਾ ਕੇ ਆਊਟ ਹੋਇਆ। ਮੈਕੂਲਮ ਤੇ ਵਾਟਲਿੰਗ ਦੀ ਮੈਰਾਥਨ ਸਾਂਝੇਦਾਰੀ ਦਾ ਅੰਤ ਮੁਹੰਮਦ ਸ਼ੰਮੀ ਨੇ ਨਵੀਂ ਗੇਂਦ ਲੈਣ ਤੋਂ ਬਾਅਦ ਪਹਿਲੇ ਓਵਰ ‘ਚ ਵਾਟਲਿੰਗ ਨੂੰ ਐੱਲ.ਬੀ.ਡਬਲਯੂ ਕਰਕੇ ਕੀਤਾ। ਇਸ ਸਾਂਝੇਦਾਰੀ ਦੌਰਾਨ ਮੈਕੂਲਮ ਲਗਾਤਾਰ ਦੋ ਟੈਸਟਾਂ ‘ਚ ਦੋਹਰਾ ਸੈਂਕੜਾ ਬਣਾਉਣ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਅਤੇ ਦੁਨੀਆ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਇਹ ਉਸ ਦਾ ਤੀਜਾ ਦੋਹਰਾ ਸੈਂਕੜਾ ਹੈ ਅਤੇ ਤਿੰਨੋਂ ਉਸ ਨੇ ਭਾਰਤ ਖਿਲਾਫ ਹੀ ਬਣਾਏ ਹਨ।

Facebook Comment
Project by : XtremeStudioz