Close
Menu

ਮੈਗੀ ਦੇ ਨਮੂਨਿਆਂ ਦੀ ਜਾਂਚ ਕਰ ਰਿਹਾ ਹੈ ਐਫਐਸਐਸਏਆਈ, ਬਰਾਂਡ ਅੰਬੈਸਡਰਾਂ ‘ਤੇ ਵੀ ਹੋ ਸਕਦੀ ਹੈ ਕਾਰਵਾਈ

-- 01 June,2015

ਨਵੀਂ ਦਿੱਲੀ, 1 ਜੂਨ- ਸਰਕਾਰ ਨੇ ਅੱਜ ਕਿਹਾ ਕਿ ਭਾਰਤੀ ਖਾਦ ਸੁਰੱਖਿਆ ਤੇ ਮਾਣਕ ਪ੍ਰਾਧਿਕਰਣ ( ਐਫਐਸਐਸਏਆਈ ) ਵੱਖ ਵੱਖ ਰਾਜਾਂ ਤੋਂ ਇਕੱਠਾ ਕੀਤੇ ਗਏ ਮੈਗੀ ਨੂਡਲਜ਼ ਦੇ ਕੁੱਝ ਹੋਰ ਨਮੂਨਿਆਂ ਦੀ ਜਾਂਚ ਕਰ ਰਿਹਾ ਹੈ। ਇਹ ਜਾਂਚ ਉੱਤਰ ਪ੍ਰਦੇਸ਼ ਫੂਡ ਰੈਗੂਲੇਟਰ ਭੋਜਨ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ ਵੱਲੋਂ ਮੈਗੀ ਇੰਸਟੈਂਟ ਨੂਡਲਜ਼ ਦੇ ਨਮੂਨਿਆਂ ‘ਚ ਮੋਨੋਸੋਡਿਅਮ ਗਲਿਊਟਾਮੇਟ ਤੇ ਸੀਸੇ ਦੀ ਮਾਤਰਾ ਤੈਅ ਸੀਮਾ ਤੋਂ ਜ਼ਿਆਦਾ ਪਾਏ ਜਾਣ ਤੋਂ ਬਾਅਦ ਕੀਤੀ ਜਾ ਰਹੀ ਹੈ। ਇਸ ਦੀ ਪੂਰੀ ਰਿਪੋਰਟ ਦੋ ਤੋਂ ਤਿੰਨ ਦਿਨ ‘ਚ ਮਿਲਣ ਦੀ ਉਮੀਦ ਹੈ। ਸਰਕਾਰ ਨੇ ਕਿਹਾ ਹੈ ਕਿ ਜੇਕਰ ਮੈਗੀ ਦੇ ਇਸ਼ਤਿਹਾਰ ਗੁਮਰਾਹ ਕਰਨ ਵਾਲੇ ਪਾਏ ਜਾਂਦੇ ਹਨ ਤਾਂ ਮੈਗੀ ਦੇ ਬਰਾਂਡ ਅੰਬੈਸਡਰਾਂ ‘ਤੇ ਵੀ ਕਾਰਵਾਈ ਹੋ ਸਕਦੀ ਹੈ।

Facebook Comment
Project by : XtremeStudioz