Close
Menu

ਮੈਗੀ ਦੇ ਨਮੂਨਿਆਂ ਦੀ ਜਾਂਚ ਸਰਕਾਰ ਦੀ ਨਿਗਰਾਨੀ ਹੇਠ ਹੋਏਗੀ-ਸਿਹਤ ਮੰਤਰੀ

-- 04 June,2015

ਨਵੀਂ ਦਿੱਲੀ, 4 ਜੂਨ -ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਮੈਗੀ ਨੂਡਲਜ਼ ‘ਚ ਜ਼ਿਆਦਾ ਮਾਤਰਾ ‘ਚ ਲੈੱਡ ਦੀ ਮੌਜੂਦਗੀ ਹੋਣ ਦੇ ਮਾਮਲੇ ‘ਚ ਯਕੀਨ ਦਿਵਾਉਂਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ‘ਤੇ ਜਾਂਚ ਕਰਕੇ ਕਾਰਵਾਈ ਕਰੇਗੀ | ਉਨ੍ਹਾਂ ਕਿਹਾ ਕਿ ਇਕ ਮੀਟਿੰਗ ਕਰਕੇ ਇਸ ਮਸਲੇ ‘ਤੇ ਢੁਕਵੀਂ ਕਾਰਵਾਈ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਇਥੇ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਸਲੇ ਸਬੰਧੀ ਅਸੀਂ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੈਗੀ ਨੂਡਲਜ਼ ਦੇ ਨਮੂਨੇ ਇਕੱਠੇ ਕਰਕੇ ਉਨ੍ਹਾਂ ਦੀ ਪਹਿਲੀ ਜੂਨ ਤੋਂ ਰਿਪੋਰਟ ਪੇਸ਼ ਕਰਨ |

Facebook Comment
Project by : XtremeStudioz