Close
Menu

ਮੈਚ ਫਿਕਸਿੰਗ ਮਾਮਲੇ ‘ਚ ਸਪੇਨ ਦੇ ਓਲਾਸੋ ‘ਤੇ ਪੰਜ ਸਾਲ ਦੀ ਪਾਬੰਦੀ

-- 24 December,2013

2013_12image_16_41_144728480guilermo-llਲੰਡਨ,24 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਸਪੇਨ ਦੇ ਟੈਨਿਸ ਖਿਡਾਰੀ ਗੁਈਲੇਰਮੋ ਓਲਾਸੋ ਨੂੰ ਮੈਚ ਫਿਕਸਿੰਗ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜ ਸਾਲ ਦੀ ਪਾਬੰਦੀ ਅਤੇ 25000 ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਬਿਲਬਾਓ ਦੇ 25 ਸਾਲਾ ਖਿਡਾਰੀ ਨੂੰ ਯੂਨੀਫਾਰਮ ਟੈਨਿਸ ਭ੍ਰਿਸ਼ਟਾਚਾਰ ਰੋਕੂ ਪ੍ਰੋਗਰਾਮ ਤਹਿਤ ਤਿੰਨ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ।
ਟੈਨਿਸ ਇੰਟੀਗ੍ਰਿਟੀ ਯੂਨਿਟ ਦੇ ਬੁਲਾਰੇ ਨੇ ਕਿਹਾ ਕਿ ਇਹ ਅਪਰਾਧ ਉਨ੍ਹਾਂ ਨੇ 2010 ‘ਚ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਦੀ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦੀ ਹੈ ਅਤੇ ਹੁਣ ਓਲਾਸੋ ਪੇਸ਼ੇਵਰ ਟੈਨਿਸ ਦੀਆਂ ਸਿਰਫ ਇਕਾਈਆਂ ਰਾਹੀਂ ਆਯੋਜਿਤ ਜਾਂ ਸਿਰਫ ਕਿਸੇ ਟੂਰਨਾਮੈਂਟ ਜਾਂ ਮੁਕਾਬਲੇਬਾਜ਼ੀ ‘ਚ ਹਿੱਸਾ ਨਹੀਂ ਲੈ ਸਕਣਗੇ। ਓਲਾਸੋ ਨੇ ਫਿਊਚਰਸ ਟੂਰ ‘ਚ 10 ਖਿਤਾਬ ਜਿੱਤੇ ਹਨ ਪਰ ਮੁੱਖ ਏ. ਟੀ. ਪੀ. ਟੂਰ ‘ਤੇ ਸਿਰਫ ਤਿੰਨ ਵਾਰ ਖੇਡੇ ਹਨ।

Facebook Comment
Project by : XtremeStudioz