Close
Menu

ਮੈਡੀਕਲ ਬੋਰਡ ਦੀ ਜਾਂਚ: ਨਵਾਜ਼ ਸ਼ਰੀਫ਼ ਨੂੰ ਫ਼ੌਰੀ ਤੌਰ ’ਤੇ ਕੋਈ ਮੈਡੀਕਲ ਦਿੱਕਤ ਨਹੀਂ

-- 25 July,2018

ਲਾਹੌਰ, ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਮੁਆਇਨੇ ਤੋਂ ਇਕ ਦਿਨ ਬਾਅਦ ਮੈਡੀਕਲ ਬੋਰਡ ਦੇ ਹਵਾਲੇ ਨਾਲ ਆਈ ਇਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ਼ ਨੂੰ ਸਿਹਤ ਪੱਖੋਂ ਕੋਈ ਖਾਸ ਪ੍ਰੇਸ਼ਾਨੀ ਨਹੀਂ ਹੈ। ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਪਿਮਜ਼ ਦੇ ਡਾਕਟਰਾਂ ਦੀ ਇਕ ਪੰਜ ਮੈਂਬਰੀ ਟੀਮ ਨੇ ਕੱਲ੍ਹ ਸ਼ਰੀਫ਼ ਦਾ ਮੁਆਇਨਾ ਕੀਤਾ ਸੀ ਜਿਸ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਈਮ ਮਲਿਕ, ਮੈਡੀਕਲ ਮਾਹਿਰ ਡਾ. ਸ਼ਾਜੀ ਸਿਦੀਕੀ, ਨਿਊਰੋਲੋਜਿਸਟ ਡਾ. ਸੋਹੇਲ ਤਨਵੀਰ, ਡਾ. ਮਸ਼ੂਦ ਅਤੇ ਜੁਆਇੰਟ ਐਗਜ਼ੈਕਟਿਵ ਡਾ. ਐਜਾਜ਼ ਕਾਦੀਰ ਸ਼ਾਮਲ ਸਨ। ਸ਼ਰੀਫ਼ ਨੂੰ ਦਿਲ ਦੇ ਰੋਗ, ਹਾਈਪਰਟੈਂਸ਼ਨ ਅਤੇ ਸ਼ੂਗਰ ਸਮੇਤ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੇ ਘੇਰਿਆ ਹੋਇਆ ਸੀ। 2016 ਵਿੱਚ ਉਨ੍ਹਾਂ ਦੀ ਓਪਨ ਹਾਰਟ ਸਰਜਰੀ ਵੀ ਹੋਈ ਸੀ। ਮੈੜੀਕਲ ਬੋਰਡ ਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਸ਼ਰੀਫ਼ ਦਾ ਮੁਆਇਨਾ ਕੀਤਾ ਸੀ ਤੇ ਸਿੱਟਾ ਕੱਢਿਆ ਸੀ ਕਿ ਉਨ੍ਹਾਂ ਨੂੰ ਫੌਰੀ ਤੌਰ ’ਤੇ ਕੋਈ ਮੈਡੀਕਲ ਦਿੱਕਤ ਨਹੀਂ ਹੈ ਅਤੇ ਉਮਰ ਤੇ ਸਥਿਤੀ ਦੇ ਲਿਹਾਜ ਤੋਂ ਕੁਝ ਸਮੱਸਿਆਵਾਂ ਹਨ।
68 ਸਾਲਾ ਸ਼ਰੀਫ਼ ਤੇ 44 ਸਾਲਾ ਮਰੀਅਮ ਅਡਿਆਲਾ ਜੇਲ੍ਹ  ਵਿੱਚ ਭ੍ਰਿਸ਼ਟਾਚਾਰ ਦੇ ਕੇਸ ਕ੍ਰਮਵਾਰ 10 ਅਤੇ 7 ਸਾਲਾਂ ਦੀ ਕੈਦ ਭੁਗਤ ਰਹੇ ਹਨ।

Facebook Comment
Project by : XtremeStudioz