Close
Menu

ਮੈਦਾਨ ਦੇ ਬਾਹਰ ਵੀ ਹਿੱਟ ਹੈ ਕ੍ਰਿਸਟੀਆਨੋ ਰੋਨਾਲਡੋ

-- 18 October,2013

ਮੈਦਾਨ ‘ਚ ਕ੍ਰਿਸਟੀਆਨੋ ਰੋਨਾਲਡੋ ਦਾ ਜਲਵਾ ਤਾਂ ਹੈ ਹੀ ਪਰ ਮੈਦਾਨ ਦੇ ਬਾਹਰ ਵੀ ਜਲਵਾ ਘੱਟ ਨਹੀਂ। ਰੋਨਾਲਡੋ ਦੀ ਫੁੱਟਬਾਲ ਸਕਿੱਲ ਦੇ ਨਾਲ-ਨਾਲ ਉਸਦੇ ਸਟਾਈਲ ਦੇ ਵੀ ਬਹੁਤ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਰਫ ਆਮ ਲੋਕ ਹੀ ਉਨ੍ਹਾਂ ਦੇ ਦੀਵਾਨੇ ਨਹੀਂ, ਸਗੋਂ ਵੱਡੀ ਤੋਂ ਵੱਡੀ ਸ਼ਖ਼ਸੀਅਤ ਵੀ ਉਸਦੀ ਕਾਇਲ ਹੈ। ਹਾਲ ਹੀ ਵਿਚ ਮੈਂ ਮੈਡ੍ਰਿਡ ਵਿਚ ਇਕ ਇੰਟਰਵਿਊ ਦੌਰਾਨ ਹਾਲੀਵੁੱਡ ਸਟਾਰ ਆਰਨੋਲਡ ਸ਼ਵਾਇਜ਼ਨੇਗਰ ਵੀ ਉਸਦੀ ਸ਼ਲਾਘਾ ਕਰਦੇ ਦਿਖੇ।
ਆਰਨੋਲਡ ਨੇ ਕਿਹਾ ਕਿ ਮੌਜੂਦਾ ਖਿਡਾਰੀਆਂ ਵਿਚ ਰੋਨਾਲਡੋ ਦੀ ਫਿਜ਼ੀਕ ਸਭ ਤੋਂ ਚੰਗੀ ਹੈ। ਲੋਕ ਉਸ ਦੀ ਬਾਡੀ ਦੇ ਦੀਵਾਨੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵੱਡੀ ਸ਼ਖ਼ਸੀਅਤ ਨੇ ਉਸਦੀ ਸ਼ਲਾਘਾ ਕੀਤੀ ਹੈ। ਇਸ ਤੋਂ ਪਹਿਲਾਂ ਡੇਵਿਡ ਬੈਕਹਮ ਤੇ ਲੇਡੀ ਗਾਗਾ ਵਰਗੇ ਲੋਕ ਉਸਦੇ ਸਟਾਈਲ ਦੀ ਸ਼ਲਾਘਾ ਕਰ ਚੁੱਕੇ ਹਨ। ਲੜਕੀਆਂ ਵਿਚ ਤਾਂ ਰੋਨਾਲਡੋ ਦੀ ਦੀਵਾਨਗੀ ਜ਼ਬਰਦਸਤ ਹੈ। ਹਾਂ, ਇਹ ਗੱਲ ਵੀ ਹੈ ਕਿ ਗਰਲਫ੍ਰੈਂਡਸ ਨੂੰ ਲੈ ਕੇ ਰੋਨਾਲਡੋ ਹਮੇਸ਼ਾ ਵਿਵਾਦਾਂ ਵਿਚ ਰਹਿੰਦਾ ਹੈ।

Facebook Comment
Project by : XtremeStudioz