Close
Menu

ਮੈਨੂੰ ਅਤੇ ਮੇਰੇ ਪੁੱਤਰਾਂ ਨੂੰ ਅਹੁਦੇ ਦਾ ਲਾਲਚ ਨਹੀਂ : ਰਾਬੜੀ

-- 02 October,2013

ਪਟਨਾ – ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਨੇ ਕਿਹਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਅਹੁਦਿਆਂ ਦਾ  ਕੋਈ ਲਾਲਚ ਨਹੀਂ ਅਤੇ ਉੁਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਆਗੂਆਂ ਨਾਲ ਮਿਲ ਕੇ ਕੰਮ ਕਰਨਗੇ। ਮੰਗਲਵਾਰ ਨੂੰ ਸ਼੍ਰੀਮਤੀ ਰਾਬੜੀ ਦੇਵੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਅਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਗਿਣੀ-ਮਿੱਥੀ ਸਾਜਿਸ਼ ਅਧੀਨ ਚਾਰਾ ਘਪਲੇ ‘ਚ ਫਸਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਜੇਲ ਜਾਣਾ ਪਿਆ ਪਰ ਉਹ ਇਸ ਮਾਮਲੇ ਨੂੰ ਜਨਤਾ ਦੀ ਅਦਾਲਤ ‘ਚ ਲਿਜਾ ਕੇ ਸਾਜ਼ਿਸ਼ ਨੂੰ ਬੇਨਕਾਬ ਕਰੇਗੀ। ਉਨ੍ਹਾਂ ਕਿਹਾ ਕਿ ਜਨਤਾ ਦੀ ਅਦਾਲਤ ਸਭ ਤੋਂ ਵੱਡੀ ਹੈ ਅਤੇ ਉਹ ਇਸ ‘ਤੇ ਫੈਸਲਾ ਕਰੇਗੀ।

Facebook Comment
Project by : XtremeStudioz