Close
Menu

ਮੈਨੂੰ ਨਹੀਂ ਪਤਾ ‘ਫੈਸ਼ਨ 2′ ਬਣ ਰਹੀ ਹੈ-ਪ੍ਰਿਯੰਕਾ ਚੋਪੜਾ

-- 22 October,2013

Priyanka1-640x360ਮੁੰਬਈ,22 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ‘ਫੈਸ਼ਨ’ ਦਾ ਸੀਕੂਅਲ ਬਣਨ ਦੇ ਬਾਰੇ ‘ਚ ਉਨ੍ਹਾਂ ਨੂੰ ਪਤਾ ਨਹੀਂ ਹੈ। ਬਾਲੀਵੁੱਡ ‘ਚ ਚਰਚਾ ਹੈ ਕਿ ਮਧੁਰ ਭੰਡਾਰਕਰ ਆਪਣੀ ਸੁਪਰਹਿੱਟ ਫਿਲਮ ‘ਫੈਸ਼ਨ’ ਦਾ ਸੀਕੂਅਲ ਬਣਾਉਣ ਜਾ ਰਹੇ ਹਨ। ਉਨ੍ਹਾਂ ਨੇ ਇਸ ਫਿਲਮ ਲਈ ਪ੍ਰਿਯੰਕਾ ਦੀ ਥਾਂ ‘ਤੇ ਦੀਪਿਕਾ ਪਾਦੂਕੋਣ ਦੀ ਚੋਣ ਕੀਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ‘ਫੈਸ਼ਨ 2′ ਬਣ ਰਹੀ ਹੈ ਜਾਂ ਨਹੀਂ ਇਸ ਦੇ ਬਾਰੇ ‘ਚ ਮੈਨੂੰ ਪਤਾ ਨਹੀਂ ਹੈ। ਪ੍ਰਿਯੰਕਾ ਨੇ ਕਿਹਾ ਕਿ ਜੇਕਰ ਇਸ ਫਿਲਮ ਦਾ ਆਫਰ ਮੇਰੇ ਕੋਲ ਆਉਂਦਾ ਹੈ ਤਾਂ ਉਸ ‘ਚ ਕੰਮ ਕਰਨਾ ਜਾਂ ਨਹੀਂ ਕਰਨਾ ਸਕਰਿਪਟ ‘ਤੇ ਨਿਰਭਰ ਹੋਵੇਗਾ। ਅਜੇ ਤੱਕ ਇਸ ਫਿਲਮ ਲਈ ਮੇਰੇ ਕੋਲ ਕੋਈ ਪ੍ਰਸਤਾਵ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਸਾਲ 2008 ‘ਚ ਰਿਲੀਜ਼ ਫਿਲਮ ‘ਫੈਸ਼ਨ’ ‘ਚ ਫੈਸ਼ਨ ਦੀ ਦੁਨੀਆਂ ਦੀ ਅੰਨ੍ਹਾਪਣ ਦਿਖਾਇਆ ਗਿਆ ਸੀ। ਇਸ ਫਿਲਮ ‘ਚ ਪ੍ਰਿਯੰਕਾ ਇਕ ਮਾਡਲ ਦੀ ਭੂਮਿਕਾ ਨਿਭਾ ਰਹੀ ਸੀ। ਇਸ ਫਿਲਮ ‘ਚ ਆਪਣੇ ਸਖ਼ਤ ਅਭਿਨੈ ਨਾਲ ਪ੍ਰਿਯੰਕਾ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਪ੍ਰਿਯੰਕਾ ਨੂੰ ਸਭ ਤੋਂ ਉੱਤਮ ਅਭਿਨੇਤਰੀ ਲਈ ਕੌਮਾਂਤਰੀ ਪੁਰਸਕਾਰ ਅਤੇ ਫਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

Facebook Comment
Project by : XtremeStudioz