Close
Menu

ਮੈਰੋਵਾਨਾ(ਭੰਗ) ਦੇ ਕਾਨੂੰਨਾਂ ਵਿੱਚ ਢਿੱਲ ਕੈਨੇਡੀਅਨ ਲੋਕਾਂ ਦੀ ਸਿਹਤ ਲਈ ਖਤਰੇ ਦੀ ਘੰਟੀ-ਹਾਰਪਰ

-- 12 August,2015

ਟੋਰਾਂਟੋ: ਕੰਸਰਵੇਟਿਵ ਆਗੂ ਸਟੀਫਨ ਹਾਰਪਰ ਨੇ ਅੱਜ ਮਾਰਖਮ ਵਿਚ ਬੋਲਦਿਆਂ ਕਿਹਾ ਕਿ ਮੈਰੋਵਾਨਾ(ਭੰਗ) ਨੂੰ ਕਾਨੂੰਨੀ ਤੌਰ ਤੇ ਮੁਹੱਈਆਂ ਕਰਵਾਉਣ ਨਾਲ ਬਹੁਤ ਸਾਰੇ ਹੋਰ ਕੈਨੇਡੀਅਨ ਇਸ ਦੇ ਆਦੀ ਹੋ ਸਕਦੇ ਹਨ ਅਤੇ ਲੰਬੇ ਸਮੇਂ ਵਿਚ ਇਸ ਦੇ ਸਿਹਤ ਉੱਤੇ ਭੈੜੇ ਅਸਰ ਪੈਣਗੇ।

ਹਾਰਪਰ ਨੇ ਭੰਗ ਉੱਤੇ ਪਾਬੰਦੀ ਬਾਰੇ ਸਖ਼ਤ ਕਾਨੂੰਨ ਬਾਰੇ ਸਰਕਾਰ ਦੀ ਪ੍ਰਤੀਬਧਤਾ ਨੂੰ ਦੋਹਰਾਇਆ ਅਤੇ ਕਿਹਾ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਢਿੱਲ ਹੋਰ ਲੋਕਾਂ ਨੂੰ ਖਾਸ ਕਰਕੇ ਨੌਜਵਾਨ ਵਰਗ ਨੂੰ  ਇਸ ਦੇ ਸੇਵਨ ਲਈ ਉਕਸਾਏਗੀ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਕੰਸਰਵੇਟਿਵ ਪਾਰਟੀ ਦੇ ਹੱਕ ਵਿਚ ਹਨ ਅਤੇ ਭੰਗ ਨੂੰ ਕਾਨੂੰਨੀ ਤੌਰ ਤੇ ਖੁਲ੍ਹ ਦਿਤੇ ਜਾਣ ਦੇ ਵਿਰੱਧ ਕਰਦੇ ਹਨ। ਉਨ੍ਹਾਂ ਅਮਰੀਕਾ ਦੇ ਸ਼ਹਿਰ ਕੋਲਾਰੈਡੋ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਮੈਰੋਵਾਨਾ ਨੂੰ ਖੁਲ੍ਹ ਦਿਤੇ ਜਾਣ ਕਾਰਣ ਕੋਲਾਰੈਡੋ ਵਿਚ ਇਸ ਦੀ ਵਰਤੋਂ ਵਧੀ ਹੈ।

ਹਾਰਪਰ ਨੇ ਕਿਹਾ ਕਿ ਇਸ ਕਾਨੂੰਨ ਵਿਚ ਖੁਲ੍ਹ ਦੇਣ ਕਾਰਣ ਕਈ ਬੱਚਿਆਂ ਨੂੰ ਇਸ ਦੀ ਆਦਤ ਪਵੇਗੀ, ਕਈ ਨੌਜਵਾਨ ਨਸ਼ਈ ਬਣ ਜਾਣਗੇ ਅਤੇ ਇਨ੍ਹਾਂ ਦੀਆਂ ਸਿਹਤ ਤੇ ਭੰਗ ਦੇ ਮੰਦੇ ਪ੍ਰਭਾਵ ਪੈਣੇ ਯਕੀਨੀ ਹਨ।

ਉਨ੍ਹਾਂ ਤੰਬਾਕੂ ਦੀ ਵਰਤੋਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਜਦੋਂ ਦਾ ਤੰਬਾਕੂ ਅਤੇ ਸਿਗਰੇਟ ਨਿਸ਼ੇਧਕ ਕਾਨੂੰਨਾਂ ਵਿਚ ਸੋਧਾਂ ਕੀਤੀਆਂ ਗਈਆਂ ਸਨ ਤਾਂ ਇਨ੍ਹਾਂ ਵਸਤਾਂ ਦੀ ਵਰਤੋਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਸਿਗਰੇਟ ਦੇ ਧੂੰਏ ਨਾਲ ਫੇਫੜਿਆਂ ਅਤੇ ਸਰੀਰ ਦੇ ਕਈ ਹੋਰ ਹਿਸਿਆਂ ਨੂੰ ਨੁਕਸਾਨ ਪਹੁੰਚਦਾ ਹੈ।

ਹਾਰਪਰ ਨੇ ਕਿਹਾ ਕਿ ਇਹ ਸੱਭ ਚੀਜ਼ਾਂ ਲੋਕਾਂ ਨੂੰ ਗਲਤ ਦਿਸ਼ਾ ਵਿਚ ਲੈ ਕੇ ਜਾ ਰਹੀਆਂ ਹਨ ਅਤੇ ਬਹੁਤੇ ਕੈਨੇਡੀਅਨ ਇਸ ਮੁਸ਼ਕਿਲ ਦਾ ਹੱਲ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਲਿਬਰਲ ਆਗੂ ਇਸ ਨੂੰ ਕਾਨੂੰਨਨ ਖੁੱਲ੍ਹ ਦੇਣਾ ਚਾਹੁੰਦੇ ਹਨ ਤਾਂ ਜੋ ਇਹ ਸ਼ਰਾਬ ਅਤੇ ਤੰਬਾਕੂ ਵਾਂਗ ਸਟੋਰਾਂ ਤੇ ਮਿਲਣਾ ਸ਼ੁਰੂ ਹੋ ਜਾਵੇ ਜੋ ਕਿ ਇੱਕ ਬਹੁਤ ਹੀ ਖਤਰਨਾਕ ਪ੍ਰਸਤਾਵ ਹੈ।

ਨਵੀਂ ਕੰਸਰਵੇਟਿਵ ਸਰਕਾਰ ਬਣਨ ਤੇ ਇਨ੍ਹਾਂ ਸੱਭ ਗੈਰਕਾਨੂੰਨੀ ਨਸਿ਼ਆ ਉੱਤੇ ਰੋਕਥਾਮ ਦਾ ਕੰਮ ਜਾਰੀ ਰਹੇਗਾ ਇਹ ਵਾਅਦਾ ਹਾਰਪਰ ਨੇ ਆਪਣੀ ਚੋਣ ਰੈਲੀ ਦੌਰਾਨ ਕੀਤਾ। ਹਾਰਪਰ ਵਲੋਂ ਆਰ ਸੀ ਐਮ ਪੀ ਨੂੰ ਵੀ ਵਧੇਰੇ ਫੰਡਿਂਗ ਮੁਹੱਈਆਂ ਕਰਵਾਉਣ ਦੀ ਗੱਲ ਕਹੀ ਤਾਂ ਜੋ ਗੈਰਕਾਨੂੰਨੀ ਡਰੱਗ ਨੂੰ ਸਖ਼ਤੀ ਨਾਲ ਨੱਥ ਪਾਈ ਜਾ ਸਕੇ।

Facebook Comment
Project by : XtremeStudioz