Close
Menu

ਮੈਲਬੋਰਨ ‘ਚ ਦਰਸ਼ਕਾਂ ਨੇ ਤੋੜਿਆ ਟੈਸਟ ਵਿਸ਼ਵ ਰਿਕਾਰਡ

-- 27 December,2013

ਮੈਲਬੋਰਨ – ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਇੱਥੇ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਦਰਸ਼ਕਾਂ ਦੀ ਮੌਜੂਦਗੀ ਲਗਭਗ 91 ਹਜ਼ਾਰ ਤਕ ਪਹੁੰਚ ਗਈ ਜਿਹੜਾ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਇਕ ਵਿਸ਼ਵ ਰਿਕਾਰਡ ਹੈ। ਗਰਾਊਂਡ ਅਧਿਕਾਰੀ ਨੇ ਪਹਿਲੇ ਦਿਨ ਸਟੇਡੀਅਮ ਵਿਚ ਦਰਸ਼ਕਾਂ ਦੀ ਗਿਣਤੀ 90831 ਹੋਣ ਦੀ ਅਧਿਕਾਰਕ ਪੁਸ਼ਟੀ ਕੀਤੀ ਤੇ ਇਲੈਕਟ੍ਰਾਨਿਕ ਸਕੋਰ ਬੋਰਡ ‘ਤੇ ਬਕਾਇਦਾ ਇਸ ਗਿਣਤੀ ਨੂੰ ਲਿਖ ਕੇ ਇਸ ਦੇ ਵਿਸ਼ਵ ਰਿਕਾਰਡ ਹੋਣ ਦੀ ਵੀ ਪੁਸ਼ਟੀ ਕੀਤੀ। ਕਿਸੇ ਟੈਸਟ ਮੈਚ ਦੇ ਪਹਿਲੇ ਹੀ ਦਿਨ ਦਰਸ਼ਕਾਂ ਦੀ ਇਹ ਗਿਣਤੀ ਇਕ ਵਿਸ਼ਵ ਰਿਕਾਰਡ ਹੈ।

Facebook Comment
Project by : XtremeStudioz