Close
Menu

ਮੈਸੀ ਦੀ ਹੈਟ੍ਰਿਕ, ਬਾਰਸੀਲੋਨਾ ਨੇ ਜਿੱਤਿਆ 25ਵਾਂ ਕੌਮੀ ਲੀਗ ਖ਼ਿਤਾਬ

-- 01 May,2018

ਮਡਰਿਡ, ਸਟਾਰ ਫੁਟਬਾਲਰ ਲਾਇਨਲ ਮੈਸੀ ਦੀ ਹੈਟ੍ਰਿਕ ਦੇ ਸਿਰ ’ਤੇ ਬਾਰਸੀਲੋਨਾ ਨੇ ਡੈਪੋਰਟਿਵੋ ਲਾ ਕੋਰੂਨਾ ਨੂੰ ਇੱਥੇ 4-2 ਗੋਲਾਂ ਨਾਲ ਹਰਾ ਕੇ 25ਵਾਂ ਲਾ ਲੀਗਾ (ਕੌਮੀ ਲੀਗ) ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਦੋ ਗੋਲਾਂ ਦੀ ਲੀਡ ਮਿਲਣ ਦੇ ਬਾਵਜੂਦ ਦਿਲਚਸਪ ਮੁਕਾਬਲੇ ਵਿੱਚ ਬਾਰਸੀਲੋਨਾ ਨੇ ਕੋਰੂਨਾ ਖ਼ਿਲਾਫ਼ ਜਿੱਤ ਆਪਣੇ ਨਾਮ ਕੀਤੀ। ਬਾਰਸੀਲੋਨਾ ਨੂੰ ਖ਼ਿਤਾਬ ਪ੍ਰਾਪਤ ਕਰਨ ਲਈ ਸਿਰਫ਼ ਡਰਾਅ ਦੀ ਲੋੜ ਸੀ ਅਤੇ ਉਸ ਨੇ ਮੈਚ ਵਿੱਚ ਬਿਹਤਰੀਨ ਸ਼ੁਰੂਆਤ ਕਰਦਿਆਂ ਫਿਲਿਪ ਕੋਟਿੰਹੋ ਦੇ ਸਤਵੇਂ ਮਿੰਟ ਵਿੱਚ ਗੋਲ ਨਾਲ 1-0 ਨਾਲ ਲੀਡ ਬਣਾ ਲਈ। ਮੈਸੀ ਨੇ ਫਿਰ 38ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਪਹਿਲਾ ਅੱਧ ਖ਼ਤਮ ਹੋਣ ਤੋਂ ਪੰਜ ਮਿੰਟ ਪਹਿਲਾਂ ਲੁਕਾਸ ਪੈਰੇਜ਼ ਦੇ ਗੋਲ ਕਾਰਨ ਸਕੋਰ 2-1 ਹੋ ਗਿਆ, ਜਦਕਿ ਤੁਰਕੀ ਦੇ ਮਿਡਫੀਲਡਰ ਐਮਰੇ ਕੋਲਾਕ ਨੇ 68ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਇੱਕ ਸਮੇਂ ਕੋਰੂਨਾ ਲੀਗ ਦੇ ਇਸ ਸੈਸ਼ਨ ਵਿੱਚ ਪਹਿਲੀ ਵਾਰ ਬਾਰਸੀਲੋਨਾ ’ਤੇ ਜਿੱਤ ਦੇ ਕਾਫ਼ੀ ਨੇੜੇ ਪਹੁੰਚਿਆ ਸੀ, ਪਰ ਬਾਰਸੀਲੋਨਾ ਦੇ ਜਵਾਬੀ ਹਮਲੇ ਨੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਬਾਰਸੀਲੋਨਾ ਦੇ ਚੋਟੀ ਦੇ ਸਕੋਰਰ ਮੈਸੀ ਨੇ ਟੀਮ ਨੂੰ 82ਵੇਂ ਮਿੰਟ ਵਿੱਚ ਆਪਣੇ ਕਰੀਬੀ ਗੋਲ ਨਾਲ ਮੁੜ ਲੀਡ ਦਿਵਾ ਦਿੱਤੀ। ਮੈਸੀ ਨੇ ਇਸ ਦੇ ਨਾਲ ਮੈਚ ਵਿੱਚ ਆਪਣੇ ਗੋਲ ਦੀ ਹੈਟ੍ਰਿਕ ਵੀ ਪੂਰੀ ਕਰ ਲਈ। ਇਹ ਉਸ ਦਾ ਸੈਸ਼ਨ ਵਿੱਚ 32ਵਾਂ ਲੀਗ ਗੋਲ ਵੀ ਹੈ। ਬਾਰਸੀਲੋਨਾ ਨੇ 10 ਸਾਲਾਂ ਵਿੱਚ ਸਤਵੀਂ ਵਾਰ ਲਾ ਲੀਗਾ ਖ਼ਿਤਾਬ ਜਿੱਤਿਆ ਹੈ।

Facebook Comment
Project by : XtremeStudioz