Close
Menu

ਮੈਸੀ ਨੇ ਵੈਲੈਂਸੀਆ ਵਿਰੁੱਧ ਬਣਾਈ ਹੈਟ੍ਰਿਕ

-- 03 September,2013

Ricardo Costa, Lionel Messi

ਮੈਡਰਿਡ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਟਾਰ ਫੁਟਬਾਲ ਖਿਡਾਰੀ ਲਿਓਨਲ ਮੈਸੀ ਦੀ ਪਹਿਲੇ ਅੱਧ ਵਿੱਚ ਮਾਰੀ ਹੈਟ੍ਰਿਕ ਨਾਲ ਬਾਰਸੀਲੋਨਾ ਨੇ ਲਾ ਲੀਗਾ ਫੁਟਬਾਲ ਲੀਗ ਵਿੱਚ ਇਥੇ ਵੈਲੇਂਸੀਆ ਨੂੰ 3-2 ਨਾਲ ਹਰਾ ਦਿੱਤਾ। ਰਿਆਲ ਮੈਡਰਿਡ ਵੀ ਲਗਾਤਾਰ ਤੀਜਾ ਮੈਚ ਜਿੱਤਣ ਵਿੱਚ ਸਫ਼ਲ ਰਿਹਾ। ਮੈਸੀ ਨੇ ਬਾਰਸੀਲੋਨਾ ਨੂੰ 39ਵੇਂ ਮਿੰਟ ਤੱਕ 2-0 ਨਾਲ ਅੱਗੇ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਨੇਮਾਰ ਵੱਲੋਂ ਬਣਾਏ ਮੂਵ ’ਤੇ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਹੈਲਡਰ ਪੇਸਿਟਗਾ ਨੇ ਪਹਿਲੇ ਅੱਧ ਵਿੱਚ ਇੰਜੁਰੀ ਟਾਈਮ ਵਿੱਚ ਦੋ ਗੋਲ ਕਰਕੇ ਵੈਲੈਂਸੀਆ ਨੂੰ ਵਾਪਸੀ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਆਖਿਰ ਵਿੱਚ ਬਾਰਸੀਲੋਨਾ ਸੈਸ਼ਨ ਦੇ ਸ਼ੁਰੂ ਵਿੱਚ 100 ਫੀਸਦੀ ਆਪਣੀ ਜਿੱਤ ਦਾ ਰਿਕਾਰਡ ਕਾਇਮ ਰੱਖਣ ਵਿੱਚ ਕਾਮਯਾਬ ਰਿਹਾ। ਇਸ ਤੋਂ ਪਹਿਲਾਂ ਰਿਆਲ ਮੈਡਰਿਡ ਨੇ ਅਥਲੈਟਿਕ ਬਿਲਬਾਓ ਉਤੇ 3-0 ਨਾਲ ਜਿੱਤ ਦਰਜ ਕੀਤੀ। ਰਿਆਲ ਮੈਡਰਿਡ ਦੀ ਤਰਫ਼ੋਂ ਇਸਕੋ ਨੇ ਦੋ ਗੋਲ ਕੀਤੇ, ਜਦੋਂ ਕਿ ਕ੍ਰਿਸਟਿਆਨੋ ਰੋਨਾਲਡੋ ਵੀ ਇਸ ਸੈਸ਼ਨ ਦਾ ਆਪਣਾ ਪਹਿਲਾ ਗੋਲ ਕਰਨ ਵਿੱਚ ਕਾਮਯਾਬ ਰਿਹਾ।

Facebook Comment
Project by : XtremeStudioz