Close
Menu

ਮੈੱਕੇਨ ਨੂੰ ਉੱਚ ਸਨਮਾਨ ਨਾ ਦੇਣ ‘ਤੇ ਟਰੰਪ ਦੀ ਨਿੰਦਾ

-- 28 August,2018

ਵਾਸ਼ਿੰਗਟਨ — ਵਿਅਤਨਾਮ ਜੰਗ ਦੇ ਹੀਰੋ ਅਤੇ ਸੈਨੇਟਰ ਜਾਨ ਮੈੱਕੇਨ ਦੇ ਦਿਹਾਂਤ ‘ਤੇ ਉਨ੍ਹਾਂ ਨੂੰ ਉੱਚ ਸਨਮਾਨ ਨਾ ਦੇਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਵਾਲਾਂ ਦੇ ਘੇਰੇ ‘ਚ ਹਨ। 2008 ‘ਚ ਰਾਸ਼ਟਰਪਤੀ ਉਮੀਦਵਾਰ ਰਹਿ ਚੁੱਕੇ ਮੈੱਕੇਨ ਟਰੰਪ ਦੇ ਸਖਤ ਆਲੋਚਕ ਸਨ। ਦੋਵੇਂ ਰਿਪਬਲਿਕਨ ਨੇਤਾਵਾਂ ਵਿਚਾਲੇ ਦੇ ਮਤਭੇਦ ਜਗ-ਜ਼ਾਹਿਰ ਸੀ।

ਸ਼ਨੀਵਾਰ ਨੂੰ 81 ਸਾਲ ਦੀ ਉਮਰ ‘ਚ ਮੈੱਕੇਨ ਦਾ ਦਿਹਾਂਤ ਹੋ ਗਿਆ। ਟਰੰਪ ਨੇ ਟਵੀਟ ਕਰ ਉਨ੍ਹਾਂ ਦੇ ਦਿਹਾਂਤ ‘ਤੇ ਦੁਖ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਵ੍ਹਾਈਟ ਹਾਊਸ ਦਾ ਝੰਡਾ ਵੀ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਸੋਮਵਾਰ ਨੂੰ ਝੰਡਾ ਫਿਰ ਤੋਂ ਉੱਚਾ ਚੁੱਕ ਦਿੱਤਾ ਗਿਆ। ਅਮਰੀਕਾ ‘ਚ ਵੱਡੀਆਂ ਸ਼ਖਸੀਅਤਾਂ ਦੇ ਦਿਹਾਂਤ ਦੇ ਸ਼ੋਕ ‘ਚ ਝੰਡਾ ਉਨ੍ਹਾਂ ਦੀ ਅੰਤਿਮ ਸਸਕਾਰ ਤੋਂ ਬਾਅਦ ਤੱਕ ਝੁਕਾਏ ਰੱਖਣ ਦਾ ਨਿਯਮ ਹੈ। ਸਵਰਗੀ ਨੇਤਾ ਨੂੰ 2 ਸਤੰਬਰ ਨੂੰ ਐਨਾਪੋਲਿਸ ਦੀ ਨੇਵਲ ਅਕੈਡਮੀ ‘ਚ ਦਫਨਾਇਆ ਜਾਵੇਗਾ।

 

ਮੈੱਕੇਨ ਨੇ ਅਮਰੀਕਾ ਦੇ ਨਾਂ ਆਪਣਾ ਆਖਰੀ ਸੰਦੇਸ਼ ਵੀ ਛੱਡਿਆ ਸੀ। ਸੰਦੇਸ਼ ‘ਚ ਉਨ੍ਹਾਂ ਲਿੱਖਿਆ ਅਸੀਂ ਆਪਣੀ ਮਹਾਨਤਾ ਨੂੰ ਉਦੋਂ ਕਮਜ਼ੋਰ ਕਰ ਦਿੰਦੇ ਹਾਂ ਜਦੋਂ ਅਸੀਂ ਕੰਧਾਂ ਤੋੜਣ ਦੀ ਬਜਾਏ ਉਨ੍ਹਾਂ ਪਿੱਛੇ ਲੁਕ ਜਾਂਦੇ ਹਾਂ। ਇਸ ਸੰਦੇਸ਼ ਨੇ ਟਰੰਪ ਦੀ ਨਿੰਦਾ ਕਰਨ ‘ਚ ਕੋਈ ਕਸਰ ਨਾ ਛੱਡੀ। ਆਪਣੇ ‘ਤੇ ਵੱਧਦੇ ਦਬਾਅ ਨੂੰ ਦੇਖਦੇ ਹੋਏ ਟਰੰਪ ਨੇ ਸੋਮਵਾਰ ਦੇਰ ਰਾਤ ਆਪਣਾ ਬਿਆਨ ਜਾਰੀ ਕੀਤਾ।

ਇਸ ‘ਚ ਉਨ੍ਹਾਂ ਨੇ ਮੈੱਕੇਨ ਦੀ ਤਰੀਫ ਕੀਤੀ ਅਤੇ ਆਖਿਆ ਕਿ ਨੀਤੀਆਂ ਅਤੇ ਰਾਜਨੀਤੀ ‘ਤੇ ਮਤਭੇਦ ਤੋਂ ਬਾਅਦ ਵੀ ਮੈਂ ਮੈੱਕੇਨ ਦੇ ਯੋਗਦਾਨਾਂ ਦਾ ਸਨਮਾਨ ਕਰਦਾ ਹਾਂ। ਅਮਰੀਕਾ ਅਤੇ ਅਮਰੀਕੀ ਲੋਕਾਂ ਦੀ ਸੇਵਾ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਦੱਸ ਦਈਏ ਕਿ ਮੈੱਕੇਨ ਸਾਢੇ 5 ਸਾਲ ਤੱਕ ਵਿਅਤਨਾਮ ‘ਚ ਜੰਗ ਬੰਦੀ ਸਨ।

Facebook Comment
Project by : XtremeStudioz