Close
Menu

ਮੋਗਾਦਿਸ਼ੂ ਹਵਾਈ ਅੱਡੇ ’ਤੇ ਹਥਿਆਰਾਂ ਨਾਲ ਲੱਦਿਆ ਜਹਾਜ਼ ਤਬਾਹ

-- 10 August,2013

AMISOM firefighter attempts to extinguish fire at site of an airplane crash in Mogadishu

ਮੋਗਾਦਿਸ਼ੂ, 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਸਮੁੰਦਰੀ ਕੰਢੇ ਸਥਿਤ ਇਕ ਹਵਾਈ ਅੱਡੇ ਉਪਰ ਇਥੋਪੀਆ ਦਾ ਹਥਿਆਰਾਂ ਨਾਲ ਲੱਦਿਆ ਮਾਲਵਾਹਕ ਹਵਾਈ ਜਹਾਜ਼ ਤਬਾਹ ਹੋਣ ਕਾਰਨ ਦੂਰ-ਦੂਰ ਤਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਅਸਮਾਨ ਸੰਘਣੇ ਧੂੰਏ ਨਾਲ ਭਰ ਗਿਆ।
ਹਵਾਈ ਅੱਡੇ ’ਤੇ ਤਾਇਨਾਤ ਇਕ ਪੁਲੀਸ ਅਧਿਕਾਰੀ ਕੈਪਸ਼ਨ ਅਲੀ ਹਸੈਨ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਹੋਇਆ ਜਦੋਂ ਜਹਾਜ਼ ਉਤਰ ਰਿਹਾ ਸੀ। ਇਕ ਹੋਰ ਅਧਿਕਾਰੀ ਅਨੁਸਾਰ ਇਹ ਮਾਲਵਾਹਕ ਜਹਾਜ਼ ਇਥੋਪੀਆ ਤੋਂ ਲਿਆਂਦੇ ਹਥਿਆਰਾਂ ਨਾਲ ਲੱਦਿਆ ਹੋਇਆ ਸੀ। ਇਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਦਾ ਹਾਲੇ ਤਕ ਪਤਾ ਨਹੀਂ ਲੱਗਿਆ।
ਇਹ ਹਥਿਆਰ ਅਫਰੀਕਨ ਯੂਨੀਅਨ ਜਾਂ ਸੋਮਾਲੀ ਫੌਜਾਂ ਲਈ ਲਿਆਂਦੇ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇਹ ਅਲ-ਕਾਇਦਾ ਨਾਲ ਸਬੰਧਤ ਅਤਿਵਾਦੀ ਜਥੇਬੰਦੀ ਅਲ ਸੁਬਾਬ ਖ਼ਿਲਾਫ਼ ਲੜ ਰਹੇ ਹਨ। ਕੁਝ ਅਪੁਸ਼ਟ ਖਬਰਾਂ ਅਨੁਸਾਰ ਜਹਾਜ਼ ਵਿਚ ਸਵਾਰ  ਅਮਲੇ ਦੇ ਪੰਜ ਮੈਂਬਰਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ|

Facebook Comment
Project by : XtremeStudioz