Close
Menu

ਮੋਗਾ ਕਾਂਡ ਬਾਦਲ ਪਰਿਵਾਰ ਦੀਆਂ ਵਧਾ ਸਕਦੈ ਮੁਸ਼ਕਲਾਂ!

-- 21 May,2015

ਲੁਧਿਆਣਾ- ਪੰਜਾਬ ਦੇ ਮੁੱਖ ਮੰਤਰੀ ਬਾਦਲ ਪਰਿਵਾਰ ‘ਚ ਉਨ੍ਹਾਂ ਦੇ ਬੇਟੇ ਸੁਖਬੀਰ ਅਤੇ ਉਨ੍ਹਾਂ ਦੀ ਧਰਮ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੁਸ਼ਕਲਾਂ ਆਉਣ ਵਾਲੇ ਦਿਨਾਂ ‘ਚ ਘੇਰ ਸਕਦੀਆਂ ਹਨ, ਕਿਉਂਕਿ ਮੋਗਾ ਬੱਸ ਕਾਂਡ ਨੂੰ ਲੈ ਕੇ ਹਾਈਕੋਰਟ ਦੇ ਜਿਸ ਤਰ੍ਹਾਂ ਦੇ ਤਿੱਖੇ ਤੇਵਰਾਂ ਦੀ ਮੀਡੀਆ ਵਿਚ ਰਿਪੋਰਟ ਆਈ ਹੈ, ਉਸ ਨੂੰ ਲੈ ਕੇ ਰਾਜਸੀ ਹਲਕਿਆਂ ਵਿਚ ਚਰਚਾ ਹੋ ਰਹੀ ਹੈ ਕਿ ਪੰਜਾਬ ਵਿਚ ਮੋਗਾ ਬੱਸ ਕਾਂਡ ਨੂੰ ਲੈ ਕੇ ਪਹਿਲਾਂ ਦੇਸ਼ ਭਰ ਵਿਚ ਅਤੇ ਪਾਰਲੀਮੈਂਟ ਤੇ ਰਾਜ ਸਭਾ ਇਸ ਮਾਮਲੇ ਦੀ ਗੂੰਜ ਉੱਠੀ ਸੀ ਅਤੇ ਹੁਣ ਹਾਈਕੋਰਟ ਵਲੋਂ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਬਾਰੇ ਦਿੱਤੇ ਮੁੱਢਲੇ ਹੁਕਮਾਂ ਤੋਂ ਲੱਗਣ ਲੱਗ ਪਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਈਕੋਰਟ ਸਖਤ ਰੁੱਖ ਅਪਣਾ ਸਕਦੀ ਹੈ।
ਬਾਕੀ ਭਾਵੇਂ ਇਹ ਮਾਮਲਾ ਸਰਕਾਰ ਨੇ ਸਿਆਣਪ ਵਰਤ ਕੇ ਪਰਿਵਾਰ ਨਾਲ ਰਾਜ਼ੀਨਾਵਾਂ ਕਰਕੇ ਖਤਮ ਕਰ ਲਿਆ ਹੈ ਪਰ ਹਾਈਕੋਰਟ ਵਿਚ ਪਾਈਆਂ ਗਈਆਂ ਅਪੀਲਾਂ ਕਾਰਨ ਅਤੇ ਮੋਗਾ ਬੱਸ ਕਾਂਡ ਦੇ ਦਿਨਾਂ ਵਿਚ ਮੀਡੀਆ ਵਿਚ ਵੱਡੀਆਂ-ਵੱਡੀਆਂ ਸੁਰਖੀਆਂ ਉਸ ਰਾਜ਼ੀਨਾਮੇ ‘ਤੇ ਆਪਣਾ ਵੱਡਾ ਪ੍ਰਭਾਵ ਪਾ ਕੇ ਸਰਕਾਰ ਤੇ ਬਾਦਲ ਪਰਿਵਾਰ ਨੂੰ ਹੋਰ ਘੇਰ ਸਕਦੀਆਂ ਹਨ।  ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਹਾਈਕੋਰਟ ਵਲੋਂ ਦਿੱਤੇ ਗਏ ਮੁੱਢਲੇ ਹੁਕਮਾਂ ‘ਤੇ ਬਾਦਲ ਪਰਿਵਾਰ ਤੇ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਆਪਣਾ ਪੱਖ ਰੱਖਦੀ ਹੈ। ਇਸ ਤੋਂ ਬਾਅਦ ਸਰਕਾਰ ਵਲੋਂ ਰੱਖੇ ਗਏ ਪੱਖ ‘ਤੇ ਕਿੰਨੀ ਕੁ ਹਾਈਕੋਰਟ ਸੰਤੁਸ਼ਟ ਹੁੰਦੀ ਹੈ, ਇਸ ਬਾਰੇ ਅਜੇ ਕੁਝ ਵੀ ਆਖਣਾ ਮੁਸ਼ਕਿਲ ਹੋਵੇਗਾ ਪਰ ਰਾਜਸੀ ਗਲਿਆਰੇ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ  ਹੁਣ ਹਾਈਕੋਰਟ ਵਲੋਂ ਮੋਗਾ ਬੱਸ ਕਾਂਡ ਬਾਰੇ ਸ਼ੁਰੂ ਕੀਤੀ ਕਾਰਵਾਈ ਤੋਂ ਬਾਅਦ ਪਰਿਵਾਰ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧ ਸਕਦੀਆਂ ਹਨ ਕਿ ਜਾਂ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਮਿਲੇਗੀ।

Facebook Comment
Project by : XtremeStudioz