Close
Menu

ਮੋਦੀ ਖ਼ਿਲਾਫ਼ ਉੱਤਰੇ ਬੀਐਸਐਫ ਜਵਾਨ ਦੇ ਨਾਮਜ਼ਦਗੀ ਪੱਤਰ ਰੱਦ

-- 02 May,2019

ਵਾਰਾਨਸੀ, 2 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਾਰਾਨਸੀ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਮੈਦਾਨ ’ਚ ਉਤਰੇ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਦੇ ਅੱਜ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ। ਉਸ ਦੇ ਵਕੀਲ ਰਾਜੇਸ਼ ਗੁਪਤਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਕੁੰਡਾ ਖੜਕਾਉਣਗੇ। ਜਵਾਨਾਂ ਨੂੰ ਮਿਲਦੇ ਖਾਣੇ ਦੀ ਗੁਣਵੱਤਾ ’ਤੇ ਸਵਾਲ ਉਠਾਉਣ ਕਾਰਨ ਤੇਜ ਬਹਾਦਰ ਨੂੰ ਕਾਂਸਟੇਬਲ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਵਾਰਾਨਸੀ ਦੇ ਰਿਟਰਨਿੰਗ ਅਧਿਕਾਰੀ ਨੇ ਯਾਦਵ ਵੱਲੋਂ ਦਾਖ਼ਲ ਨਾਮਜ਼ਦਗੀ ਕਾਗਜ਼ਾਂ ਦੇ ਦੋ ਸੈੱਟਾਂ ’ਚ ਖਾਮੀਆਂ ਬਾਰੇ ਮੰਗਲਵਾਰ ਨੂੰ ਨੋਟਿਸ ਜਾਰੀ ਕੀਤੇ ਸਨ। 24 ਅਪਰੈਲ ਨੂੰ ਦਾਖ਼ਲ ਕਾਗਜ਼ਾਂ ਦੇ ਪਹਿਲੇ ਸੈੱਟ ’ਚ ਤੇਜ ਬਹਾਦਰ ਨੇ ਜ਼ਿਕਰ ਕੀਤਾ ਸੀ ਕਿ ਉਸ ਨੂੰ ਬੀਐਸਐਫ ਤੋਂ ਬਰਖ਼ਾਸਤ ਕੀਤਾ ਗਿਆ ਹੈ ਪਰ 29 ਅਪਰੈਲ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਭਰੇ ਕਾਗਜ਼ਾਂ ’ਚ ਉਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਸੀ। ਉਸ ਨੇ ਬਰਖ਼ਾਸਤਗੀ ਦੇ ਕਾਰਨਾਂ ਬਾਰੇ ਬੀਐਸਐਫ ਤੋਂ ‘ਕੋਈ ਇਤਰਾਜ਼ ਨਹੀਂ’ ਦਾ ਸਰਟੀਫਿਕੇਟ ਵੀ ਜਮਾਂ ਨਹੀਂ ਕਰਾਇਆ ਸੀ। ਜ਼ਿਲ੍ਹਾ ਮੈਜਿਸਟਰੇਟ ਸੁਰੇਂਦਰ ਸਿੰਘ ਨੇ ਜਨਪ੍ਰਤੀਨਿਧ ਐਕਟ ਦੀ ਧਾਰਾ 9 ਅਤੇ 33 ਦਾ ਹਵਾਲਾ ਦਿੰਦਿਆਂ ਕਿਹਾ ਕਿ ਯਾਦਵ ਤੈਅ ਸਮੇਂ ਦੇ ਅੰਦਰ ਅੰਦਰ ਲੋੜੀਂਦੇ ਦਸਤਾਵੇਜ਼ ਜਮਾਂ ਨਹੀਂ ਕਰਵਾ ਸਕਿਆ ਜਿਸ ਕਰਕੇ ਉਸ ਦੇ ਨਾਮਜ਼ਦਗੀ ਕਾਗਜ਼ ਸਵੀਕਾਰ ਨਹੀਂ ਕੀਤੇ ਗਏ।

Facebook Comment
Project by : XtremeStudioz