Close
Menu

ਮੋਦੀ ਚੋਰੀ ਕਰਦੇ ਫੜੇ ਗਏ ਤਾਂ ਸਭ ਨੂੰ ਚੌਕੀਦਾਰ ਬਣਾ ਦਿੱਤਾ: ਰਾਹੁਲ

-- 19 March,2019

ਕਲਬੁਰਗੀ (ਕਰਨਾਟਕ), ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿੱਢੀ ‘‘ਮੈਂ ਭੀ ਚੌਕੀਦਾਰ’’ ਮੁਹਿੰਮ ’ਤੇ ਤਿੱਖਾ ਵਿਅੰਗ ਕੱਸਦਿਆਂ ਕਿਹਾ ਕਿ ਜਦੋਂ ਸ੍ਰੀ ਮੋਦੀ ਰਾਫ਼ਾਲ ਜਹਾਜ਼ਾਂ ਦੇ ਸੌਦੇ ਵਿਚ ਰੰਗੇ ਹੱਥੀਂ ਫੜੇ ਗਏ ਤਾਂ ਉਨ੍ਹਾਂ ਸਮੁੱਚੇ ਦੇਸ਼ ਨੂੰ ਚੌਕੀਦਾਰ ਬਣਾਉਣ ਦਾ ਬੀੜਾ ਚੁੱਕ ਲਿਆ। ਕਾਂਗਰਸ ਆਗੂ ਨੇ ਕਿਹਾ ‘‘ ਚੌਕੀਦਾਰ ਚੋਰੀ ਕਰਦਾ ਫੜਿਆ ਗਿਆ ਤੇ ਹੁਣ ਉਹ ਕਹਿ ਰਿਹਾ ਹੈ ਕਿ ਸਾਰਾ ਹਿੰਦੋਸਤਾਨ ਹੀ ਚੌਕੀਦਾਰ ਹੈ।’’ ਪ੍ਰਧਾਨ ਮੰਤਰੀ ਮੋਦੀ ਦੇ ਟਵਿਟਰ ਅਕਾਊਂਟ ’ਤੇ ਉਨ੍ਹਾਂ ਨੂੰ ‘‘ ਚੌਕੀਦਾਰ ਨਰਿੰਦਰ ਮੋਦੀ’’ ਦਰਸਾਇਆ ਗਿਆ ਹੈ ਤੇ ਨਾਲ ਹੀ ਕਈ ਹੋਰਨਾਂ ਭਾਜਪਾ ਆਗੂਆਂ ਨੇ ਆਪਣੇ ਆਪ ਨੂੰ ‘‘ਚੌਕੀਦਾਰ’’ ਬਣਾ ਲਿਆ ਹੈ। ਰਾਫ਼ਾਲ ਸੌਦੇ ਬਾਰੇ ਛਿੜੇ ਵਿਵਾਦ ਦੌਰਾਨ ਰਾਹੁਲ ਗਾਂਧੀ ਨੇ ਕਈ ਵਾਰ ਮੋਦੀ ਨੂੰ ‘‘ਚੌਕੀਦਾਰ ਚੋਰ ਹੈ’’ ਕਹਿ ਕੇ ਚਿੜਾਇਆ ਸੀ ਜਿਸ ਤੋਂ ਬਾਅਦ ਹੁਣ ਭਾਜਪਾ ਨੇ ਇਹ ਮੁਹਿੰਮ ਚਲਾਈ ਹੈ। ਸ੍ਰੀ ਗਾਂਧੀ ਨੇ ਕਿਹਾ ‘‘ ਫੜੇ ਜਾਣ ਤੋਂ ਪਹਿਲਾਂ ਸਿਰਫ ਨਰਿੰਦਰ ਮੋਦੀ ਚੌਕੀਦਾਰ ਸੀ। ਚੋਰ ਫੜਿਆ ਗਿਆ ਹੈ। ਸਾਰਾ ਦੇਸ਼ ਜਾਣਦਾ ਹੈ ਕਿ ‘‘ਚੌਕੀਦਾਰ ਚੋਰ ਹੈ’’। ਇੱਥੇ ਉੱਤਰੀ ਕਰਨਾਟਕ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਦੇ ਹਲਕੇ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ‘‘ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਚੋਣਾਂ ਵੇਲੇ ਸ੍ਰੀ ਮੋਦੀ ਕਹਿੰਦੇ ਸਨ ਮੈਨੂੰ ਪ੍ਰਧਾਨ ਮੰਤਰੀ ਨਹੀਂ ਸਗੋਂ ਚੌਕੀਦਾਰ ਬਣਾਓ। ਉਦੋਂ ਉਨ੍ਹਾਂ ਨੂੰ ਬਾਕੀ ਹਿੰਦੋਸਤਾਨ ਨੂੰ ਚੌਕੀਦਾਰ ਬਣਾਉਣ ਦਾ ਚੇਤਾ ਨਹੀਂ ਆਇਆ। ਉਂਜ ਵੀ ਉਨ੍ਹਾਂ ਕਿਹੜੀ ਚੌਕੀਦਾਰੀ ਕੀਤੀ ਹੈ? ਕੀ ਉਨ੍ਹਾਂ ਅਨਿਲ ਅੰਬਾਨੀ, ਮੇਹੁਲ ਚੌਕਸੀ, ਨੀਰਵ ਮੋਦੀ, ਲਲਿਤ ਮੋਦੀ, ਵਿਜੈ ਮਾਲਿਆ ਤੋਂ ਚੌਕੀਦਾਰੀ ਕੀਤੀ ਸੀ।’’

Facebook Comment
Project by : XtremeStudioz