Close
Menu

‘ਮੋਦੀ ‘ਤੇ ਚਿਦੰਬਰਮ ਨੇ ਸਾਧਿਆ ਨਿਸ਼ਾਨਾ, ਕਿਹਾ- ਸਰਕਾਰ ਦਾ ਅਸਲੀ ਰੰਗ ਜ਼ਰੂਰ ਬਾਹਰ ਆਏਗਾ

-- 28 May,2015

ਨਵੀਂ ਦਿੱਲੀ, 28 ਮਈ – ਪਿਛਲੀ ਸਰਕਾਰ ਦੌਰਾਨ ਸੋਨੀਆ ਗਾਂਧੀ ਦੇ ਸੰਵਿਧਾਨਕ ਸ਼ਕਤੀ ਹੋਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਭਾਜਪਾ ਤੇ ਉਸ ਦੀ ਅਗਵਾਈ ਵਾਲੀ ਸਰਕਾਰ ਦਾ ਸੰਚਾਲਨ ਆਰ.ਐਸ.ਐਸ. ਤੇ ਉਨ੍ਹਾਂ ਦੇ ਘਾਤਕ ਛੁਪੇ ਏਜੰਡੇ ਦੇ ਅਨੁਰੂਪ ਹੋਣ ਦਾ ਦੋਸ਼ ਲਗਾਇਆ। ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਚਿਦੰਬਰਮ ਨੇ ਕਿਹਾ ਕਿ ਉਹ ਅਤਿ ਕੇਂਦਰਿਤ ਸਰਕਾਰ ਚਲਾ ਰਹੇ ਹਨ ਤੇ ਜੇ ਇਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਾਫ਼ੀ ਅੱਗੇ ਨਹੀਂ ਜਾਏਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਸੱਤਾ ਧਿਰ ਪਾਰਟੀ ਆਪਣੇ ਅਸਲੀ ਰੰਗ ਛੁਪਾ ਰਹੀ ਹੈ ਤੇ ਉਨ੍ਹਾਂ ਕੋਲ ਘਾਤਕ ਏਜੰਡਾ ਅਜੇ ਵੀ ਹਨ। ਉਨ੍ਹਾਂ ਨੇ ਇਨ੍ਹਾਂ ਨੂੰ ਕੁੱਝ ਸਮੇਂ ਲਈ ਛੁਪਾ ਕੇ ਰੱਖਿਆ ਹੋਇਆ ਹੈ ਪਰ ਕਦੀ ਨਾ ਕਦੀ ਜ਼ਰੂਰ ਬਾਹਰ ਆਉਣਗੇ।

Facebook Comment
Project by : XtremeStudioz