Close
Menu

ਮੋਦੀ ਦਾ ਰਾਏਪੁਰ ਦੌਰਾ ਰੱਦ, ਮੰਚ ਡਿੱਗਣ ਨਾਲ 50 ਜ਼ਖਮੀ

-- 09 May,2015

ਰਾਏਪੁਰ – ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਣ ਰਹੇ ਮੰਚ (ਪੰਡਾਲ) ਦੇ ਡਿੱਗਣ ਨਾਲ ਉਸ ਵਿਚ ਦੱਬ ਕੇ 50 ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਰਾਏਪੁਰ ਦੌਰਾ ਰੱਦ ਕਰ ਦਿੱਤਾ ਗਿਆ ਹੈ। ਇਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਰਿੰਦਰ ਮੋਦੀ 9 ਮਈ ਨੂੰ ਨਵਾਂ ਰਾਏਪੁਰ ਵਿਚ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਸੀ ਅਤੇ ਇਸ ਦੌਰਾਨ ਆਮ ਸਭਾ ਨੂੰ ਵੀ ਸੰਬੋਧਨ ਕਰਨਾ ਸੀ। ਅੱਜ ਸ਼ਾਮ ਤੇਜ਼ ਹਨੇਰੀ ਦੌਰਾਨ ਉਸਾਰੀ ਅਧੀਨ ਮੰਚ ਦਾ ਇਕ ਹਿੱਸਾ ਟੁੱਟ ਕੇ ਡਿੱਗ ਗਿਆ। ਇਸ ਦੌਰਾਨ ਇਥੇ ਪੁਲਸ ਕਰਮਚਾਰੀ ਅਤੇ ਹੋਰ ਲੋਕ ਮੰਚ ਦੇ ਹੇਠਾਂ ਮੌਜੂਦ ਸਨ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੱਤੀਸਗੜ੍ਹ ‘ਚ ਆਮਦ ਤੋਂ ਇਕ ਦਿਨ ਪਹਿਲਾਂ ਕਾਂਕੇਰ ਜ਼ਿਲੇ ਦੇ ਪਖਾਂਜੂਰ ਤੋਂ ਭਾਨੂੰਪ੍ਰਤਾਪਪੁਰ ਮੁੱਖ ਮਾਰਗ ‘ਤੇ ਨਕਸਲੀਆਂ ਨੇ ਰਸਤੇ ‘ਤੇ ਵੱਡੇ-ਵੱਡੇ ਦਰੱਖਤ ਡੇਗ ਦਿੱਤੇ।

Facebook Comment
Project by : XtremeStudioz