Close
Menu

ਮੋਦੀ ਦੀਅਾਂ ਨੀਤੀਅਾਂ ਤੋਂ ਭਾਜਪਾ ਸੰਤੁਸ਼ਟ

-- 05 April,2015

ਬੰਗਲੌਰ, ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਅਾਂ ਨੀਤੀਅਾਂ ’ਤੇ ਮੋਹਰ ਲਾੳੁਂਦਿਅਾਂ ਵਿਰੋਧੀ ਧਿਰ ਵੱਲੋਂ ਲਾੲੇ ਜਾ ਰਹੇ ‘ਕਿਸਾਨ ਵਿਰੋਧੀ’ ਅਤੇ ‘ਕਾਰਪੋਰੇਟ ਪੱਖੀ’ ਦੋਸ਼ਾਂ ਖ਼ਿਲਾਫ਼ ਮੁਹਿੰਮ ਵਿੱਢਣ ਦਾ ਅਹਿਦ ਲਿਅਾ ਹੈ।
ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ਦੇ ਸਮਾਪਨ ’ਤੇ ਪਾਰਟੀ ਨੇ ਦੋ ਮੁਹਾਜ਼ਾਂ ’ਤੇ ਡੱਟਣ ਦਾ ਫ਼ੈਸਲਾ ਲਿਅਾ ਹੈ। ਪਹਿਲਾ, ਭਾਜਪਾ ਸਿਅਾਸੀ ਲਡ਼ਾੲੀ ਨੂੰ ਵਿਰੋਧੀ ਧਿਰ ਦੇ ਖੇਮੇ ਤਕ ਲੈ ਜਾੲੇਗੀ। ਦੂਜਾ, ਲੋਕਾਂ ’ਚ ਪ੍ਰਚਾਰ ਕੀਤਾ ਜਾੲੇਗਾ ਕਿ ਸਰਕਾਰ ਅਰਥਚਾਰੇ ’ਚ ਸੁਧਾਰ ਦੇ ਨਾਲ ਨਾਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾੲੀ ਲੲੀ ਵਚਨਬੱਧ ਹੈ। ਬੈਠਕ ਦੌਰਾਨ ਮੋਦੀ ਸਰਕਾਰ ਵੱਲੋਂ 10 ਮਹੀਨਿਅਾਂ ਦੇ ਕਾਰਜਕਾਲ ’ਚ ਕੀਤੇ ਗੲੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗੲੀ। ੲਿਸ ਦੌਰਾਨ ਦੱਸਿਅਾ ਗਿਅਾ ਕਿ ਭਾਜਪਾ ਨੇ ਕਿਵੇਂ ਘੱਟੋ ਘੱਟ ਪ੍ਰੋਗਰਾਮ ਬਣਾ ਕੇ ਜੰਮੂ ਕਸ਼ਮੀਰ ’ਚ ਗੱਠਜੋਡ਼ ਸਰਕਾਰ ਬਣਾੲੀ ਹੈ।
ਪਾਰਟੀ ਨੇ ਅਾਸ ਪ੍ਰਗਟਾੲੀ ਹੈ ਕਿ ਭੂਮੀ ਗ੍ਰਹਿਣ ਬਿੱਲ ਬਾਰੇ ੳੁਹ ਲੋਕਾਂ ਨੂੰ ਜਾਗਰੂਕ ਕਰਨ ’ਚ ਕਾਮਯਾਬ ਰਹੇਗੀ। ਲੋਕਾਂ ਨੂੰ ਦੱਸਿਅਾ ਜਾੲੇਗਾ ਕਿ ਬਿੱਲ ਪਿੰਡਾਂ ਦੇ ਲੋਕਾਂ ਦੀ ਨੁਹਾਰ ਬਦਲ ਦੇਵੇਗਾ। ਸਰਕਾਰ ਦਾ ਦਾਅਵਾ ਹੈ ਕਿ ਭੂਮੀ ਗ੍ਰਹਿਣ ਬਿੱਲ ਪਾਸ ਹੋਣ ਨਾਲ ਸਡ਼ਕਾਂ, ਸਿੰਜਾੲੀ, ਬਿਜਲੀ ਅਤੇ ਹਾੳੂਸਿੰਗ ਦੇ ਨਾਲ ਬੁਨਿਅਾਦੀ ਢਾਂਚਾ ਕਾੲਿਮ ਹੋੲੇਗਾ। ਸਨਅਤੀ ਲਾਂਘਾ ਬਣਨ ਨਾਲ ਪੇਂਡੂ ੲਿਲਾਕਿਅਾਂ ’ਚ ਰਹਿੰਦੇ ਲੋਕਾਂ ਲੲੀ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਭਾਜਪਾ ਕਾਰਜਕਾਰਨੀ ਦੀ ਬੈਠਕ ਮੌਕੇ ਅਾਪਣੇ ਸਮਾਪਤੀ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਾਗੂਅਾਂ ਨੂੰ ਚੇਤੇ ਕਰਾੲਿਅਾ ਕਿ ਪਾਰਟੀ ਦੀਨ ਦਿਅਾਲ ੳੁਪਾਧਿਅਾੲੇ ਦੇ ‘ਅੰਤੋਦਿਅਾ’ ਅਤੇ ‘ੲੇਕਾਤਮਕਤਾ ਮਾਨਵਤਾ ਦਰਸ਼ਨ’ ਦੇ ਸੰਕਲਪਾਂ ਨੂੰ ਅਗਾਂਹ ਲਿਜਾੲੇਗੀ। ਪਾਰਟੀ ‘ਸਵੱਛ ਭਾਰਤ’ ਮੁਹਿੰਮ ਦੇ ਨਾਲ ਗ਼ਰੀਬਾਂ ਦੀ ਭਲਾੲੀ ਲੲੀ ਵੀ ਯੋਜਨਾਵਾਂ ਲਾਗੂ ਕਰਦੀ ਰਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਸਹੁੰ ਚੁੱਕਣ ਤੋਂ ਬਾਅਦ ਹੀ ਸਰਕਾਰ ਨੂੰ ਕੂਡ਼ ਪ੍ਰਚਾਰ ਕਰਕੇ ਨਿੰਦਿਅਾ ਜਾ ਰਿਹਾ ਹੈ। ੳੁਨ੍ਹਾਂ ਕਿਹਾ ਕਿ ਸਰਕਾਰ ਅਰਥਚਾਰੇ ਨੂੰ ਲੀਹਾਂ ’ਤੇ ਲਿਅਾੳੁਣ ਦੀਅਾਂ ਕੋਸ਼ਿਸ਼ਾਂ ’ਚ ਜੁਟੀ ਹੋੲੀ ਹੈ ਤਾਂ ਜੋ ੲਿਸ ਦਾ ਲਾਭ ਗ਼ਰੀਬਾਂ ਤਕ ਪੁੱਜ ਸਕੇ ਅਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱੲੀਅਾ ਹੋਣ।
ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਅਮੀਰਾਂ ਦਾ ਪੱਖ ਪੂਰਿਅਾ ਹੈ।
ੳੁਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮੁਫ਼ਤ ’ਚ ਦਿੱਤੀਅਾਂ ਗੲੀਅਾਂ ਕੋੲਿਲਾ ਖਾਣਾਂ ਦੇ ਫ਼ੈਸਲੇ ਨੂੰ ੳੁਲਟ ਕੇ ਮੁਡ਼ ਤੋਂ ੲਿਨ੍ਹਾਂ ਦੀ ਪਾਰਦਰਸ਼ੀ ਢੰਗ ਨਾਲ ਵੰਡ ਕਰਕੇ ਮੁਨਾਫ਼ਾ ਕਮਾੲਿਅਾ ਹੈ। ਵੱਖਰੇ ਤੌਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਅਾਂ ਵਣਜ ਮੰਤਰੀ ਨਿਰਮਲਾ ਸੀਤਾਰਮਨ ਨੇ ਦਾਅਵਾ ਕੀਤਾ ਕਿ ੳੁਨ੍ਹਾਂ ਦੀ ਸਰਕਾਰ ਨੇ ਅਾਰਥਿਕਤਾ ’ਚ ਮੋਡ਼ਾ ਲਿਅਾੳੁਂਦਾ ਹੈ। ੲਿਸ ਕਾਰਨ ਦੇਸ਼ ਅਤੇ ਵਿਦੇਸ਼ ਦੇ ਮਾਹਿਰਾਂ ਨੇ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਅਰਥਚਾਰਿਅਾਂ ਦੀ ਸ਼੍ਰੇਣੀ ’ਚ ਰੱਖਿਅਾ ਹੈ ਅਤੇ ੳੁਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਛੇਤੀ ਹੀ ਚੀਨ ਦੀ ਵਿਕਾਸ ਦਰ ਨੂੰ ਪਾਰ ਕਰ ਜਾਵੇਗਾ।
ੳੁਨ੍ਹਾਂ ਕਿਹਾ ਕਿ ਭੂਮੀ ਗ੍ਰਹਿਣ ਬਿੱਲ ’ਤੇ ੲਿਕ ਰਾੲੇ ਬਣਾੳੁਣ ਲੲੀ ਅੈਨਡੀੲੇ ਦੇ ਭਾੲੀਵਾਲਾਂ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਕਰਕੇ ੳੁਨ੍ਹਾਂ ਨੂੰ ਮਨਾੲਿਅਾ ਜਾੲੇਗਾ। ੳੁਨ੍ਹਾਂ ਕਿਹਾ ਕਿ ਛੇਤੀ ਹੀ ਦੇਸ਼ ‘ਕਾਂਗਰਸ ਮੁਕਤ’ ਹੋ ਜਾੲੇਗਾ। ਕੇਂਦਰੀ ਮੰਤਰੀ ਮੁਤਾਬਕ ਭਾਜਪਾ ਨੇ ਸਿਅਾਸੀ ਮਤੇ ’ਚ ੲਿਸ ਗੱਲ ਨੂੰ ੳੁਭਾਰਿਅਾ ਹੈ ਕਿ ਪਿਛਲੀਅਾਂ ਜਿੱਤਾਂ ਅਤੇ ਹੋਰ ਥਾਵਾਂ ’ਤੇ ਹੋਣ ਵਾਲੀਅਾਂ ਚੋਣਾਂ ਦੌਰਾਨ ਕਾਂਗਰਸ ਦਾ ਸੂਪਡ਼ਾ ਸਾਫ ਹੋ ਜਾੲੇਗਾ

Facebook Comment
Project by : XtremeStudioz