Close
Menu

ਮੋਦੀ ਦੀਆਂ ਰੈਲੀਆਂ ਨੇ ਮੁਲਾਇਮ ਦਾ ਤੋੜਿਆ ਸੁਪਨਾ : ਭਾਜਪਾ

-- 21 December,2013

ਲਖਨਊ-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨੇ ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਪ੍ਰਧਾਨਮੰਤਰੀ ਬਣਨ ਦੇ ਸੁਪਨੇ ਨੂੰ ਤੋੜ ਦਿੱਤਾ ਹੈ। ਭਾਜਪਾ ਬੁਲਾਰੇ ਅਭਿਮਨਯੂ ਸਿੰਘ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀ ਯਾਦਵ ਪ੍ਰਧਾਨਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ ਪਰ ਸ਼੍ਰੀ ਮੋਦੀ ਦੀਆਂ ਰੈਲੀਆਂ ਨੇ ਉਨ੍ਹਾਂ ਦੇ ਸੁਪਨੇ ‘ਤੇ ਪਾਣੀ ਫੇਰ ਦਿੱਤਾ ਹੈ। ਸ਼੍ਰੀ ਮੋਦੀ ਦੀਆਂ ਰੈਲੀਆਂ ਇਤਿਹਾਸਕ ਹੋ ਰਹੀਆਂ ਹਨ। ਸ਼ੁੱਕਰਵਾਰ ਨੂੰ ਵਾਰਾਣਸੀ ‘ਚ ਸੰਪਨ ਰੈਲੀ ਨੇ ਭੀੜ ਦੇ ਸਾਰੇ ਰਿਕਾਰਡ ਤੋੜ ਦਿੱਤੇ। ਸ਼੍ਰੀ ਸਿੰਘ ਨੇ ਕਿਹਾ ਕਿ ਕਾਂਗਰਸ ਜਾਟਾਂ ਨੂੰ ਰਿਜ਼ਰਵੇਸ਼ਨ ਦੇਣ ਦੇ ਨਾਂ ‘ਤੇ ਰਾਜਨੀਤੀ ਕਰ ਰਹੀ ਹੈ। ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ‘ਚ ਜਾਟਾਂ ਨੂੰ ਪਹਿਲੇ ਹੀ ਰਿਜ਼ਰਵੇਸ਼ਨ ਮਿਲਿਆ ਹੋਇਆ ਹੈ। ਕੇਂਦਰੀ ਮੰਤਰੀਮੰਡਲ ਰਿਜ਼ਰਵੇਸ਼ਨ ਦੇ ਮਾਮਲੇ ਵਿਚ ਫੈਸਲਾ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਜ਼ਫਰਨਗਰ ਦੰਗਿਆਂ ਦੀ ਵਜ੍ਹਾ ਨਾਲ ਕਾਂਗਰਸ ਜਾਟਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਨਾਟਕ ਕਰ ਰਹੀ ਹੈ। ਜੇਕਰ ਉਸ ਨੇ ਰਿਜ਼ਰਵੇਸ਼ਨ ਦੇਣਾ ਹੁੰਦਾ ਤਾਂ ਸਿੱਧੇ ਫੈਸਲਾ ਲੈਂਦੀ ਕਮਿਸ਼ਨ ਤੋਂ ਬੇਨਤੀ ਨਾ ਕਰਦੀ। ਉਨ੍ਹਾਂ ਨੇ ਕਾਂਗਰਸ ਅਤੇ ਸਪਾ ‘ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਗਾਇਆ।

Facebook Comment
Project by : XtremeStudioz