Close
Menu

ਮੋਦੀ ਦੀ ਕੈਨੇਡਾ ਯਾਤਰਾ 14 ਅਪ੍ਰੈਲ ਤੋਂ, ਹਾਰਪਰ ਕਰਨਗੇ ਸਵਾਗਤ

-- 29 March,2015

ਓਟਾਵਾ : ਇਥੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਐਲਾਨ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 14 ਅਪ੍ਰੈਲ ਤੋਂ 16 ਅਪ੍ਰੈਲ, 2015 ਤਕ ਕੈਨੇਡਾ ਦਾ ਦੌਰਾਨ ਕਰਨਗੇ। ਇਸ ਦੌਰਾਨ ਉਹ ਟੋਰਾਂਟੋ, ਓਟਾਵਾ ਅਤੇ ਵੈਨਕੁਵਰ ਵਿਖੇ ਠਹਿਰਣਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬਣਨ ਤੋਂ ਨਰਿੰਦਰ ਮੋਦੀ ਦੀ ਇਹ ਪਹਿਲੀ ਕੈਨੇਡਾ ਯਾਤਰਾ ਹੋਵੇਗੀ। ਇਸ ਦੌਰਾਨ ਭਾਰਤ ਅਤੇ ਕੈਨੇਡਾ ਦਰਮਿਆਨ ਕਰੀਬੀ ਰਿਸ਼ਤੇ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾਣਗੀਆਂ। ਵਿਗਿਆਨ, ਤਕਨੀਕ, ਸਿਖਿਆ, ਸੁਰੱਖਿਆ, ਅਤਿਵਾਦ, ਊਰਜਾ ਸਣੇ ਕਈ ਮਾਮਲਿਆਂ ‘ਤੇ ਗੰਭੀਰ ਵਿਚਾਰਾ ਕੀਤੀ ਜਾਵੇਗੀ। ਯਾਦ ਰਹੇ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਦੋਵੱਲੇ ਕਰੀਬੀ ਰਿਸ਼ਤੇ ਚੱਲੇ ਆ ਰਹੇ ਹਨ। ਦੋਵੇਂ ਦੇਸ਼ ਲੋਕਰਾਜ, ਬਹੁਤਵਾਦ ਅਤੇ ਆਪਸੀ ਵਪਾਰ ਕਾਰਨ ਇਕ ਲੰਬੇ ਅਰਸੇ ਤੋਂ ਮਿਲ ਕੇ ਕੰਮ ਕਰਦੇ ਆ ਰਹੇ ਹਨ। ਦਖਣ ਏਸ਼ੀਆ ਵਿਚ ਕੈਨੇਡਾ ਭਾਰਤ ਦਾ ਸੱਭ ਤੋਂ ਵੱਡਾ ਹਿੱਸੇਦਾਰ ਹੈ। ਪ੍ਰਧਾਨ ਮੰਤਰ ਸਟੀਫ਼ਨ ਹਾਰਪਰ ਨੇ ਨਵੰਬਰ 2014 ਵਿਚ ਆਸਟਰੇਲੀਆ ਵਿਚ ਹੋਏ ਜੀ-20 ਸੰਮੇਲਨ ਦੌਰਾਨ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਸ੍ਰੀ ਸਟੀਫ਼ਨ ਹਾਰਪਰ ਨੇ ਨਵੰਬਰ 2012 ਅਤੇ ਨਵੰਬਰ 2009 ਵਿਚ ਭਾਰਤ ਦੀ ਯਾਤਰਾ ਕੀਤੀ ਸੀ। 1973 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਦੋਵੱਲੀ ਯਾਤਰਾ ਹੈ। ਮੋਦੀ ਦੀ ਯਾਤਰਾ ਸਮੇਂ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਉਨ•ਾਂ ਦਾ ਸਵਾਗਤ ਕਰਨਗੇ।

Facebook Comment
Project by : XtremeStudioz