Close
Menu

ਮੋਦੀ ਦੀ ਮਥੁਰਾ ਰੈਲੀ ‘ਤੇ ਆਈ.ਐਮ ਤੇ ਆਈ.ਐਸ.ਆਈ. ਦੇ ਹਮਲੇ ਦਾ ਖ਼ਤਰਾ

-- 23 May,2015

ਮਥੁਰਾ  -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰ ਪ੍ਰਦੇਸ਼ ਦੇ ਪ੍ਰਸਤਾਵਿਤ ਦੌਰੇ ਦੌਰਾਨ ਅੱਤਵਾਦੀ ਹਮਲੇ ਦਾ ਖ਼ਤਰਾ ਹੈ। ਖ਼ੁਫ਼ੀਆ ਏਜੰਸੀਆਂ ਨੂੰ ਮਿਲੇ ਸੁਰਾਗ ਤੋਂ ਪਤਾ ਚੱਲਿਆ ਹੈ ਕਿ ਸਿਮੀ, ਇੰਡੀਅਨ ਮੁਜਾਹਿਦੀਨ ਤੇ ਆਈ.ਐਸ.ਆਈ. ਹਮਲੇ ਦੀ ਸਾਜਸ਼ ਰਚ ਰਹੇ ਹਨ। ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਸੁਰੱਖਿਆ ਏਜੰਸੀਆਂ ਤਿਆਰੀ ‘ਚ ਜੁੱਟ ਗਈਆਂ ਹਨ। ਇਹਤਿਆਤਨ ਅਲੀਗੜ੍ਹ ਤੇ ਆਗਰਾ ਮੰਡਲ ਸਮੇਤ ਪੱਛਮੀ ਉੱਤਰ ਪ੍ਰਦੇਸ਼ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੇ ਨਾਲ ਹੀ ਆਈ.ਬੀ. ਤੇ ਹੋਰ ਏਜੰਸੀਆਂ ਅੱਤਵਾਦੀ ਸੰਗਠਨਾਂ ਦੇ ਸਲੀਪਿੰਗ ਮੋਡੀਓਲ ਦੀ ਤਲਾਸ਼ ‘ਚ ਰੁੱਝ ਗਈਆਂ ਹਨ। ਕੇਂਦਰ ‘ਚ ਭਾਜਪਾ ਸਰਕਾਰ ਦੇ ਇਕ ਸਾਲ ਪੂਰਾ ਹੋਣ ਦੇ ਸਬੰਧ ‘ਚ 25 ਮਈ ਨੂੰ ਮਥੁਰਾ ਦੇ ਨਗਲਾ ਚੰਦਰਭਾਨ ‘ਚ ਜਨ ਕਲਿਆਣ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ‘ਚ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਹਨ।

Facebook Comment
Project by : XtremeStudioz