Close
Menu

ਮੋਦੀ ਦੀ ਵੀਜ਼ਾ ਨੀਤੀ ‘ਚ ਕੋਈ ਬਦਲਾਅ ਨਹੀਂ : ਅਮਰੀਕਾ

-- 14 September,2013

modi

ਵਾਸ਼ਿੰਗਟਨ—14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਭਾਵੇਂ ਹੀ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਾਮਜ਼ੱਦ ਕਰ ਦਿੱਤਾ ਹੈ ਪਰ ਅਮਰੀਕਾ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਦੇ ਸੰਦਰਭ ‘ਚ ਉਨ੍ਹਾਂ ਦੀ ਵੀਜ਼ਾ ਨੀਤੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਜੇਕਰ ਉਹ ਵੀਜ਼ੇ ਲਈ ਅਰਜ਼ੀ ਦਿੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੈਰੀ ਹਰਫ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਡੀ ਵੀਜ਼ਾ ਨੀਤੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਗੁਜਰਾਤ ਦੇ ਮੁੱਖ ਮੰਤਰੀ ਦਾ ਸਵਾਗਤ ਹੈ ਕਿ ਉਹ ਵੀਜ਼ਾ ਲਈ ਅਰਜ਼ੀ ਪੇਸ਼ ਕਰਨ ਅਤੇ ਹੋਰ ਬੇਨਤੀਕਰਤਾਵਾਂ ਵਾਂਗ ਉਸਦੀ ਜਾਂਚ ਅਮਰੀਕੀ ਕਾਨੂੰਨ ਅਨੁਸਾਰ ਹੋਵੇਗੀ ਅਤੇ ਮੈਂ ਇਹ ਅੰਦਾਜ਼ਾ ਨਹੀਂ ਲਗਾਇਆ ਹੈ ਕਿ ਜਾਂਚ ਦਾ ਨਤੀਜਾ ਕੀ ਨਿਕਲੇਗਾ। ਹਰਫ ਨੇ ਕਿਹਾ ਕਿ ਅਮਰੀਕਾ ਆਪਣੇ ਆਪ ਨੂੰ ਘਰੇਲੂ ਭਾਰਤੀ ਰਾਜਨੀਤੀ ‘ਚ ਜਾਂ ਕਿਸੇ ਹੋਰ ਦੇਸ਼ ਲਈ ਸ਼ਾਮਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਨੇ ਕਿਹਾ ਕਿ ਅਸੀਂ ਘਰੇਲੂ ਭਾਰਤੀ ਰਾਜਨੀਤੀ ‘ਚ ਸ਼ਾਮਲ ਨਹੀਂ ਹਾਂ। ਜੇਕਰ ਮੋਦੀ ਹੋਰ ਬੇਨਤੀ ਕਾਰਾਂ ਵਾਂਗ ਵੀਜ਼ੇ ਲਈ ਅਰਜ਼ੀ ਅਤੇ ਜਾਂਚ  ਲਈ ਇੰਤਜ਼ਾਰ ਕਰਨਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰਨ ਲਈ ਆਜ਼ਾਦ ਹਨ। ਹਰਫ ਨੇ ਕਿਹਾ ਉਹ ਘਰੇਲੂ ਭਾਰਤੀ ਰਾਜਨੀਤੀ ‘ਤੇ ਕੋਈ ਟਿੱਪਣੀ ਨਹੀਂ ਕਰ ਰਹੀ ਹੈ।

Facebook Comment
Project by : XtremeStudioz