Close
Menu

ਮੋਦੀ ਦੇ ਪੀ. ਐੱਮ. ਬਣਨ ਨਾਲ ਮੈਨੂੰ ਖੁਸ਼ੀ ਹੋਵੇਗੀ : ਅਡਵਾਨੀ

-- 17 October,2013

lk_advani_20090428ਅਹਿਮਦਾਬਾਦ,17 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਹੈ ਕਿ ਜੇਕਰ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਮੈਨੂੰ ਖੁਸ਼ੀ ਹੋਵੇਗੀ। ਅਡਵਾਨੀ ਨੇ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਵਿਚ ਗੁਜਰਾਤ ‘ਚ ਕੀਤੇ ਗਏ ਵਿਕਾਸ ਕੰਮਾਂ ਨੂੰ ਨਾ ਸਿਰਫ ਦੇਸ਼ ਵਿਚ ਸਗੋਂ ਦੁਨੀਆ ਵਿਚ ਵੀ ਸਲਾਹਿਆ ਗਿਆ ਹੈ। ਅਡਵਾਨੀ ਅਹਿਮਦਾਬਾਦ ਨਗਰ ਨਿਗਮ ਦੇ ਇਕ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਮੰਚ ‘ਤੇ ਹਾਜ਼ਰ ਸਨ। ਯਾਦ ਰਹੇ ਕਿ ਮੋਦੀ ਨੂੰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦਾ ਅਡਵਾਨੀ ਨੇ ਵਿਰੋਧ ਕੀਤਾ ਸੀ ਜਿਸ ਨਾਲ ਦੋਵਾਂ ਆਗੂਆਂ ਵਿਚਾਲੇ ਤਲਖੀ ਜਿਹੀ ਆ ਗਈ ਸੀ। ਨਗਰ ਨਿਗਮ ਦੇ ਪ੍ਰੋਗਰਾਮ ਤੋਂ ਪਹਿਲਾਂ ਸੋਮਨਾਥ ਮੰਦਰ ਟਰੱਸਟ ਦੀ ਬੈਠਕ ਦੌਰਾਨ ਵੀ ਅਡਵਾਨੀ ਅਤੇ ਮੋਦੀ ਦੋਵੇਂ ਹਾਜ਼ਰ ਸਨ। ਟਰੱਸਟ ਦੇ ਪ੍ਰਧਾਨ ਕੇਸ਼ੂ ਭਾਈ ਪਟੇਲ ਵੀ ਬੈਠਕ ਵਿਚ ਹਾਜ਼ਰ ਸਨ।

Facebook Comment
Project by : XtremeStudioz