Close
Menu

ਮੋਦੀ ਦੇ ਮੂੰਹ ਉੱਤੇ ਪਏ ਜਮਹੂਰੀਅਤ ਦਾ ਕਰਾਰਾ ਥੱਪੜ: ਮਮਤਾ

-- 08 May,2019

ਰਾਣੀਬੰਦ/ ਰਘੂਨਾਥਪੁਰ, 8 ਮਈ
ਆਪਣੀ ਸਰਕਾਰ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਤੋਂ ਗੁੱਸੇ ਵਿੱਚ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਮੋਦੀ ਨੂੰ ਚੋਣਾਂ ਵਿੱਚ ਹਰਾ ਕੇ ਉਸਦੇ ਮੂੰਹ ਉੱਤੇ ਜਮਹੂਰੀਅਤ ਦਾ ਇੱਕ ਕਰਾਰਾ ਥੱਪੜ ਮਾਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਸਰਕਾਰ ਉੱਤੇ ਇਹ ਕਹਿ ਕੇ ਹਮਲੇ ਕਰ ਰਹੇ ਹਨ ਕਿ ਇਹ ਸਰਕਾਰ ਫਿਰੌਤੀਆਂ ਲੈਣ ਵਾਲੇ ਸਿੰਡੀਕੇਟ ਵੱਲੋਂ ਚਲਾਈ ਜਾ ਰਹੀ ਹੈ।
ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਭਾਜਪਾ ਦੇ ਰਾਸ਼ਟਰਵਾਦ ਅਤੇ ਦੇਸ਼ਭਗਤੀ ਉੱਤੇ ਸਵਾਲ ਕਰਦਿਆਂ ਕਿਹਾ ਕਿ ਉਹ ਆਰ ਐੱਸਐੱਸ ਦਾ ਹੀ ਬੰਦਾ ਸੀ, ਜਿਸ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ।
ਰਘੂਨਾਥਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਮੋਦੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਉਹ ਅਜਿਹਾ ਪ੍ਰਧਾਨ ਮੰਤਰੀ ਹੈ, ਜੋ ਝੂਠ ਬੋਲਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਲਈ ਆਉਂਦਾ ਹੈ ਤਾਂ ਦੋਸ਼ ਲਾਉਂਦਾ ਹੈ ਕਿ ਸਰਕਾਰ ਦੁਰਗਾ ਪੂਜਾ ਦੀ ਆਗਿਆ ਨਹੀਂ ਦਿੰਦੀ ਪਰ ਹਿੰਦੂਆਂ ਦੇ ਹੋਰ ਤਿਉਹਾਰ ਮਨਾਏ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਨ੍ਹਾਂ ਦੋਸ਼ਾਂ ਵਿੱਚ ਕੋਈ ਸਚਾਈ ਹੈ?
ਰਾਣੀਬੰਦ ਦੇ ਵਿੱਚ ਉਨ੍ਹਾਂ ਭਾਜਪਾ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਰਾਮ ਮੰਦਰ ਬਣਾਉਣ ਤੋਂ ਆਪਣੀ ਰਾਜਨੀਤੀ ਸ਼ੁਰੂ ਕੀਤੀ ਸੀ ਪਰ ਪਿਛਲੇ ਪੰਜ ਸਾਲ ਦੇ ਵਿੱਚ ਇੱਕ ਛੋਟਾ ਜਿਹਾ ਮੰਦਰ ਵੀ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ।

Facebook Comment
Project by : XtremeStudioz