Close
Menu

ਮੋਦੀ ਦੇ ਯੂਏਈ ਦੌਰੇ ਨਾਲ ਮੁਸਲਮਾਨਾਂ ਦੀਆਂ ਗਲਤਫਹਮੀਆਂ ਹੋਈਆ ਦੂਰ: ਜ਼ਫ਼ਰ

-- 24 August,2015

ਨਵੀਂ ਦਿੱਲੀ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਬੂਧਾਬੀ ਦੀ ਸ਼ੇਖ਼ ਜਾਇਦ ਮਸਜਿਦ ਦਾ ਦੌਰਾ ਕਰਨ ‘ਤੇ ਕੁੱਝ ਵਿਰੋਧੀ ਨੇਤਾਵਾਂ ਵੱਲੋਂ ਵਿਅੰਗ ਕੀਤੇ ਜਾਣ ਨੂੰ ਖ਼ਾਰਜ ਕਰਦੇ ਹੋਏ ਮੌਲਾਨਾ ਆਜ਼ਾਦ ਰਾਸ਼ਟਰੀ ਉਰਦੂ ਯੂਨੀਵਰਸਿਟੀ ਦੇ ਚਾਂਸਲਰ ਤੇ ਗੁਜਰਾਤ ਦੇ ਮੁਸਲਮਾਨ ਕਾਰੋਬਾਰੀ ਜ਼ਫ਼ਰ ਸਰੇਸ਼ਵਾਲਾ ਨੇ ਕਿਹਾ ਕਿ ਮੋਦੀ ਦੇ ਇਸ ਕਦਮ ਨਾਲ ਮੁਸਲਮਾਨਾਂ ਦੀ ਗਲਤਫਹਮੀ ਦੂਰ ਹੋਈ ਤੇ ਉਨ੍ਹਾਂ ਦੇ ਨਜ਼ਰੀਏ ‘ਚ ਬਹੁਤ ਬਦਲਾਅ ਆਇਆ ਹੈ। ਪ੍ਰਧਾਨ ਮੰਤਰੀ ਦੇ ਯੂਏਈ ਦੌਰੇ ‘ਤੇ ਉਨ੍ਹਾਂ ਦੇ ਨਾਲ ਗਏ ਸਰੇਸ਼ਵਾਲਾ ਨੇ ਗੱਲਬਾਤ ‘ਚ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਦੌਰਾ ਬਹੁਤ ਅਹਿਮ ਹੈ। ਇਸਤੋਂ ਮੁਸਲਮਾਨਾਂ ਦਾ ਨਜ਼ਰੀਆ ਬਹੁਤ ਬਦਲਿਆ ਹੈ। ਇਸਦਾ ਬਹੁਤ ਅਸਰ ਹੋਇਆ ਹੈ। ਮੋਦੀ ਸਾਹਿਬ ਦੇ ਬਾਰੇ ‘ਚ ਮੁਸਲਮਾਨਾਂ ‘ਚ ਜੋ ਗਲਤਫਹਮੀਆਂ ਸਨ ਉਹ ਵੀ ਦੂਰ ਹੋਈਆਂ ਹਨ।

Facebook Comment
Project by : XtremeStudioz