Close
Menu

ਮੋਦੀ ਦੇ ਸੁਪਨੇ ਤੇ ਗੱਲਾਂ ਹਕੀਕਤ ਤੋਂ ਬਹੁਤ ਦੂਰ- ਰਾਜ ਬੱਬਰ

-- 26 May,2015

ਰਾਂਚੀ, 26 ਮਈ – ਕਾਂਗਰਸ ਨੇਤਾ ਰਾਜ ਬੱਬਰ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੁਪਨੇ ਦਿਖਾ ਕੇ ਸੱਤਾ ‘ਚ ਆਏ ਪਰ ਹੁਣ ਉਹ ਦਾਅਵੇ ਸੁਪਨੇ ਬਣ ਗਏ ਹਨ ਕਿਉਂਕਿ ਉਹ ਹਕੀਕਤ ਤੋਂ ਬਹੁਤ ਦੂਰ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਦੇ ‘ਡਾਇਲਾਗ’ ਹਕੀਕਤ ਤੋਂ ਕਾਫ਼ੀ ਦੂਰ ਹਨ। ਮੋਦੀ ਦੇ ਚੋਣਾਂ ਤੋਂ ਪਹਿਲਾ ਭਾਸ਼ਣਾਂ ‘ਤੇ ਰਾਜ ਬੱਬਰ ਨੇ ਕਿਹਾ ਕਿ ਮੋਦੀ ਨੇ ਅਰਥ ਸ਼ਾਸਤਰੀਆਂ ਤੇ ਉਦਯੋਗਪਤੀਆਂ ਦੇ ਬਲੂ ਪ੍ਰਿੰਟ ਦਿਖਾਏ ਪਰ ਇਕ ਸਾਲ ਦੇ ਅੰਦਰ ਮਹਿਜ਼ ਪ੍ਰਿੰਟ ਰਹਿ ਗਏ। ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਐਲਾਨ ਕਰਨ ਦੀ ਹੀ ਸਰਕਾਰ ਹੈ। ਦੇਸ਼ ਨੂੰ ਸਿਰਫ਼ ਐਲਾਨ ਕਰਨ ਵਾਲੀ ਸਰਕਾਰ ਨਹੀਂ ਚਾਹੀਦੀ। ਦੇਸ਼ ਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਜ਼ਮੀਨ ‘ਤੇ ਕੰਮ ਕਰਦੀ ਹੋਵੇ ਤੇ ਦੇਸ਼ ਨੂੰ ਵਿਕਾਸ ਤੇ ਭਲਾਈ ਦੇ ਰਸਤੇ ‘ਤੇ ਅੱਗੇ ਲਿਜਾ ਸਕੇ।

Facebook Comment
Project by : XtremeStudioz