Close
Menu

ਮੋਦੀ ਨਾਲ ਬੰਗਲਾਦੇਸ਼ ਦੇ ਦੌਰੇ ‘ਤੇ ਜਾਵੇਗੀ ਮਮਤਾ ਬੈਨਰਜੀ

-- 29 May,2015

ਕੋਲਕਾਤਾ, 29 ਮਈ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 6 ਜੂਨ ਤੋਂ ਸ਼ੁਰੂ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨਾ ਬੰਗਲਾਦੇਸ਼ ਦੀ ਯਾਤਰਾ ਵਿਚ ਉਨ੍ਹਾਂ ਨਾਲ ਜਾਣਗੇ | ਪੱਛਮੀ ਬੰਗਾਲ ਦੇ ਸਿੱਖਿਆ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥ ਚੈਟਰਜੀ ਨੇ ਦੱਸਿਆ ਕਿ ਮੁੱਖ ਮੰਤਰੀ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੰਗਲਾਦੇਸ਼ ਜਾਣਗੇ | ਸਾਨੂੰ ਉਮੀਦ ਹੈ ਕਿ ਇਸ ਯਾਤਰਾ ਨਾਲ ਦੋਵਾਂ ਬੰਗਾਲਾਂ (ਪੱਛਮੀ ਬੰਗਾਲ ਤੇ ਬੰਗਲਾਦੇਸ਼) ਅਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ |

Facebook Comment
Project by : XtremeStudioz