Close
Menu

ਮੋਦੀ ਨੂੰ ਗੰਭੀਰਤਾ ਨਾਲ ਲੈ ਰਿਹਾ ਹਾਂ- ਮਨਮੋਹਨ ਸਿੰਘ

-- 06 December,2013

ਨਵੀਂ ਦਿੱਲੀ- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਅਤੇ ਉਸ ‘ਚ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਮਨਮੋਹਨ ਨੇ ਕਿਹਾ,”ਸਿਆਸੀ ਪਾਰਟੀ ਹੋਣ ਦੇ ਨਾਤੇ ਅਸੀਂ ਸ਼ਾਸਨ ਦੀ ਬਾਗਡੋਰ ਅਸਥਿਰ ਕਰਨ ਦੀ ਵਿਰੋਧੀ ਧਿਰ ਦੀ ਸ਼ਕਤੀ ਨੂੰ ਘੱਟ ਕਰ ਕੇ ਨਹੀਂ ਆਂਕ ਸਕਦੇ।” ਪ੍ਰਧਾਨ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦੇ ਵੱਖ-ਵੱਖ ਵੋਟਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ‘ਚੋਂ ਇਕ ਰਾਏ ਇਹ ਸੀ ਕਿ ਮੋਦੀ ਵੱਲੋਂ ਪੇਸ਼ ਚੁਣੌਤੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਜਦੋਂ ਕਿ ਦੂਜੀ ਰਾਏ ਨੇ ਵਿਰੋਧੀ ਧਿਰ ਨੂੰ ਖਾਰਜ ਕਰ ਦਿੱਤਾ ਸੀ। ਮਨਮੋਹਨ ਨੇ ਕਿਹਾ,”ਮੈਂ ਉਨ੍ਹਾਂ ਲੋਕਾਂ ‘ਚੋਂ ਹਾਂ ਜੋ ਆਪਣੇ ਵਿਰੋਧੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਢਿਲਾਈ ਲਈ ਕੋਈ ਗੁੰਜਾਇਸ਼ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਆਤਮਵਿਸ਼ਵਾਸ ਦੀ ਭਾਵਨਾ ਨਾਲ ਚੋਣਾਂ ‘ਚ ਜਾ ਰਹੀ ਹੈ।  ਉਨ੍ਹਾਂ ਨੇ ਕਿਹਾ,”ਵਿਧਾਨ ਸਭਾ ਚੋਣਾਂ ਦੇ ਨਤੀਜੇ ਚਾਹੇ ਜੋ ਵੀ ਹੋਣ, ਉਸ ਤੋਂ ਵਹਿਮੀ ਨਹੀਂ ਹੋਣਾ ਚਾਹੀਦਾ।” ਮਨਮੋਹਨ ਨੇ ਇਸ ਸਵਾਲ ਨੂੰ ਖਾਰਜ ਕਰ ਦਿੱਤਾ, ਜਿਸ ‘ਚ ਪੁੱਛਿਆ ਗਿਆ ਕਿ ਕੀ ਫਿਰਕੂ ਹਿੰਸਾ ਰੋਕਥਾਮ ਬਿੱਲ ਵੋਟ ਬਟੋਰਣ ਦਾ ਕੋਈ ਸ਼ਿਗੁਫਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਇਹ ਯਕੀਨੀ ਕਰਨ ਦੀ ਹੈ ਕਿ ਜੇਕਰ ਦੰਗਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ ਤਾਂ ਪੀੜਤਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ,”ਇਹ ਪੂਰੀ ਤਰ੍ਹਾਂ ਨਾਲ ਵੋਟ ਬਟੋਰਣ ਦਾ ਕੋਈ ਸ਼ਿਗੁਫਾ ਨਹੀਂ ਹੈ। ਮੈਂ ਸਮਝਦਾ ਹਾਂ ਕਿ ਪਿਛਲੇ 5 ਜਾਂ 6 ਸਾਲ ‘ਚ ਅਸੀਂ ਆਪਣੇ ਦੇਸ਼ ਦੇ ਕੁਝ ਹਿੱਸਿਆਂ ‘ਚ ਫਿਰਕੂ ਦੰਗਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।” ਪ੍ਰਧਾਨ ਮੰਤਰੀ ਕਿਹਾ,”ਜੇਕਰ ਦੰਗਿਆਂ ਨੂੰ ਨਹੀਂ ਰੋਕਿਆ ਜਾ ਸਕਦਾ, ਦੰਗਾ ਪੀੜਤਾਂ ਲਈ ਪੂਰਾ ਮੁਆਵਜ਼ਾ ਹੋਣਾ ਚਾਹੀਦਾ।” ਪ੍ਰਧਾਨ ਮੰਤਰੀ ਅਤੱਵਾਦ ਦੇ ਮੁੱਦੇ ‘ਤੇ ਕਿਹਾ ਕਿ ਅੱਤਵਾਦ ਦਾ ਆਖਰੀ ਟੀਚਾ ਫਿਰਕੂ ਵੰਡ ਕਰਵਾਉਣਾ ਹੁੰਦਾ ਹੈ ਪਰ ਫਿਰਕੂ ਕਲੇਸ਼ ਪੈਦਾ ਕਰਨ ਦੇ ਮਕਸਦ ‘ਚ ਉਨ੍ਹਾਂ ਨੂੰ ਸਫਲ ਹੋਣ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰਾ ਦਿੱਤਾ ਗਿਆ।

Facebook Comment
Project by : XtremeStudioz