Close
Menu

ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦੇਵਾਂਗੇ : ਮਾਇਆਵਤੀ

-- 22 February,2014

ਨਵੀਂ ਦਿੱਲੀ – ਬਸਪਾ ਸੁਪਰੀਮੋ ਮਾਇਆਵਤੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਨ ਦੇਵਾਂਗੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਹ ਦੇਸ਼ ਨਾਲ ਝੂਠ ਬੋਲਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਸੰਪ੍ਰਦਾਇਕ ਤਾਕਤਾਂ ਦੇ ਖਿਲਾਫ ਹਾਂ। ਮਾਇਆਵਤੀ ਨੇ ਕਿਹਾ ਕਿ ਗੋਧਰਾ ਕਾਂਡ ਦੇਸ਼ ਤੋਂ ਲੁਕਿਆ ਨਹੀਂ ਹੈ, ਮੋਦੀ ਦਾ ਰਸਤਾ ਰੋਕਣ ਲਈ ਸਾਰੀ ਤਾਕਤ ਲਗਾ ਦੇਵਾਂਗੇ। ਮਾਇਆਵਤੀ ਨੇ ਕਿਹਾ ਕਿ ਯੂਪੀਏ ਇੱਕ ਤੇ ਦੋ ਦਾ ਸਮਰਥਨ ਅਸੀਂ ਇਸ ਲਈ ਹੀ ਕੀਤਾ ਸੀ ਤਾਂਕਿ ਸੰਪ੍ਰਦਾਇਕ ਤਾਕਤਾਂ ਨੂੰ ਬਾਹਰ ਰੱਖਿਆ ਜਾ ਸਕੇ। ਕੁਝ ਦਿਨ ਪਹਿਲਾਂ ਹੀ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਤੇ ਪ੍ਰਦੇਸ਼ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਨਸੀਮੁੱਦੀਨ ਸਿੱਦੀਕੀ ਨੇ ਕਿਹਾ ਸੀ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜਿਹੇ ਸੰਪ੍ਰਦਾਇਕ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ ਜਾਵੇਗਾ।ਸਪਾ ਦੇ ਸੀਨੀਅਰ ਨੇਤਾ ਤੇ ਉੱਤਰ ਪ੍ਰਦੇਸ਼ ਦੇ ਸਿੰਚਾਈ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਸੀ ਕਿ ਸਪਾ ਨੇ ਦੋ – ਦੋ ਵਾਰ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਦੀ ਸੱਤਾ ‘ਚ ਆਉਣ ਤੋਂ ਰੋਕਿਆ ਹੈ।

Facebook Comment
Project by : XtremeStudioz