Close
Menu

‘ਮੋਦੀ ਨੂੰ ਫੜਣ ਵਾਲੇ ਨੂੰ ਦਿਆਂਗਾ 1 ਅਰਬ ਰੁਪਏ’

-- 02 June,2015

ਇਸਲਾਮਾਬਾਦ- ਪਾਕਿਸਤਾਨ ਦੇ ਇਕ ਸੰਸਦ ਮੈਂਬਰ (ਸੈਨੇਟਰ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰਿਫਤਾਰੀ ‘ਤੇ ਇਕ ਅਰਬ ਰੁਪਏ ਦਾ ਇਨਾਮ ਰੱਖਿਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਵਲਕੋਟ ‘ਚ ਜਮਾਤ-ਏ-ਇਸਲਾਮੀ ਮੁਖੀ ਸਿਰਾਜ ਉਲ ਹਕ ਨੇ ਆਪਣੀ ਪਾਰਟੀ ਦੇ ਹਮਾਇਤੀਆਂ ਨੂੰ ਸੰਬੋਧਿਤ ਕਰਦੇ ਹੋਏ ਸੋਮਵਾਰ ਨੂੰ ਇਹ ਐਲਾਨ ਕੀਤਾ। ਹਕ ਪਾਕਿਸਤਾਨੀ ਸੰਸਦ ਮੈਂਬਰ ਦੇ ਉਪਰੀ ਸਦਨ ਦਾ ਮੈਂਬਰ ਹੈ। ਰਾਵਲਕੋਟ ਦੇ ਜੰਮੂ ਦੇ ਪੁੰਛ ਜ਼ਿਲੇ ਤੋਂ 200 ਕਿਲੋਮੀਟਰ ਦੂਰ ਹੈ।
ਹਕ ਨੇ ਕਿਹਾ ਕਿ ਮੈਂ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਸਲਾਊਦੀਨ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਅਸੀਂ ਤੁਹਾਡੇ ਦੰਦ ਤੋੜ ਦਿਆਂਗੇ। ਤੁਸੀਂ ਕਹਿੰਦੇ ਹੋ ਕਿ ਸਲਾਊਦੀਨ ਨੂੰ ਜੋ ਗ੍ਰਿਫਤਾਰ ਕਰੇਗਾ ਉਸ ਨੂੰ 50 ਕਰੋੜ ਦਿਓਗੇ। ਪਰ ਮੈਂ ਕਹਿੰਦਾ ਹਾਂ ਜੋ ਮੋਦੀ ਨੂੰ ਗ੍ਰਿਫਤਾਰ ਕਰੇਗਾ। ਅਸੀਂ ੁਸ ਨੂੰ ਇਕ ਅਰਬ ਰੁਪਏ ਦੇਵਾਂਗੇ। ਸਲਾਊਦੀਨ ਅੱਤਵਾਦੀ ਸੰਗਠਨ ਹਿਜਬ ਉਲ ਮੁਜਾਹੀਦੀਨ ਦਾ ਸਰਗਨਾ ਹੈ। ਹਕ ਨੇ ਕਸ਼ਮੀਰ ਦੇ ਮੁੱਦੇ ‘ਤੇ ਕਿਹਾ ਕਿ ਭਾਰਤ ਸਰਕਾਰ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ‘ਚ ਸਭ ਤੋਂ ਵੱਡਾ ਰੋੜਾ ਹੈ। ਉਹ ਪਾਕਿਸਤਾਨ ਦਾ ਕਦੇ ਦੋਸਤ ਨਹੀਂ ਹੋ ਸਕਦਾ ਅਤੇ ਜੋ ਲੋਕ ਦੋਸਤੀ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਭਾਰਤ ਚਲੇ ਜਾਣਾ ਚਾਹੀਦਾ ਹੈ।
ਹੱਕ ਨੇ ਪਾਕਿਸਤਾਨੀ ਨੇਤਾਵਾਂ ਨੂੰ ਵੀ ਲੰਮੇ ਹੱਥੀਂ ਲੈਂਦੇ ਹੋਏ ਉਨ੍ਹਾਂ ਨੂੰ ਅੰਨ੍ਹਾ, ਬਹਿਰਾ ਅਤੇ ਗੂੰਗਾ ਕਰਾਰ ਦਿੱਤਾ। ਹੱਕ ਨੇ ਕਿਹਾ ਕਿ ਪਾਕਿ ਨੇਤਾ ਕਸ਼ਮੀਰੀਆਂ ਦੀ ਸ਼ਹਾਦਤ ਭੁੱਲ ਚੁੱਕੇ ਹਨ। ਕਸ਼ਮੀਰ ਦਾ ਮੁੱਦਾ ‘ਬਸ ਡਿਪਲੋਮੇਸੀ’ ਅਤੇ ‘ਫਨਕਾਰ ਡਿਪਲੋਮੇਸੀ’ ਨਾਲ ਹੱਲ ਨਹੀਂ ਕੀਤਾ ਜਾ ਸਕੇਗਾ।
ਹੱਕ ਨੇ ਰਾਵਲਕੋਟ ‘ਚ ਕਿਹਾ ਕਿ ਮੋਦੀ ਹੀ ਕਸ਼ਮੀਰ ਅਤੇ ਗੁਜਰਾਤ ‘ਚ ਲੋਕਾਂ ਨੂੰ ਕਤਲ ਕਰਨ ਦਾ ਜ਼ਿੰਮੇਵਾਰ ਹੈ। ਪਾਕਿਸਤਾਨ ਸਰਕਾਰ ਵੀ ਕਸ਼ਮੀਰ ਲੋਕਾਂ ‘ਤੇ ਹੋ ਰਹੀ ਜ਼ਿਆਦਤੀ ਨਾਲ ਮੂੰਹ ਮੋੜ ਲਿਆ ਹੈ। ਭਾਰਤ ਨਾਲ ਦੋਸਤੀ ਤਾਂ ਹੀ ਹੋਵੇਗੀ, ਜਦੋਂ ਕਸ਼ਮੀਰ ਆਜ਼ਾਦ ਹੋਵੇਗਾ।

Facebook Comment
Project by : XtremeStudioz