Close
Menu

ਮੋਦੀ ਨੂੰ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਦਾ ਕੋਈ ਅਧਿਕਾਰ ਨਹੀਂ : ਦਿਗਵਿਜੇ

-- 14 October,2013

ਰਾਧੌਗੜ੍ਹ- ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਗੁਜਰਾਤ ਦੇ ਮੁੱਖ ਮੰਤਰੀ ੱਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਨਵਰਾਤਰੇ ਪੂਜਨ ਦੇ ਲਈ ਆਪਣੇ ਗ੍ਰਹਿ ਨਗਰ ਆਏ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੋਦੀ ਨੂੰ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਹੈ ਕਿਉਂਕਿ ਉਹ ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਪ੍ਰਭਾਵਿਤ ਨਹੀਂ ਹੋਏ ਹਨ ਸਗੋਂ ਉਹ ਸਿਰਫ ਲੋਕਾਂ ਦੇ ਵਿਚ ਉਨ੍ਹਾਂ ਦੀ  (ਗਾਂਧੀ) ਦੀ ਮਸ਼ਹੂਰੀ ਨੂੰ ਭੁਨਾਉਣਾ ਚਾਹੁੰਦੇ ਹਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਦੇ ਇਸ ਦਾਅਵੇ ‘ਚ ਕੋਈ ਸੱਚਾਈ ਨਹੀਂ ਹੈ ਕਿ ਉਹ (ਗਾਂਧੀ) ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰਨਾ ਚਾਹੁੰਦੇ ਸਨ। ਤੇਲੰਗਾਨਾ ਮੁੱਦੇ ‘ਤੇ ਆਂਧਰ ਪ੍ਰਦੇਸ਼ ਦੇ ਲਈ ਪਾਰਟੀ ਦੇ ਮੁਖੀ ਜਨਰਲ ਸਕੱਤਰ ਨੇ ਕਿਹਾ ਕਿ ਇਸ ਮਾਮਲੇ ਨਾਲ ਸੰਬੰਧਤ ਸਾਰੇ ਮੁੱਦਿਆਂ ‘ਤੇ ਵਿਚਾਰ ਦੇ ਲਈ ਮੰਤਰੀ ਸਮੂਹ (ਜੀ. ਓ. ਐਮ.) ਦੀ ਛੇਤੀ ਹੀ ਬੈਠਕ ਆਯੋਜਿਤ ਹੋਵੇਗੀ। ਯੂ. ਪੀ. ਏ. ਸਰਕਾਰ, ਤੇਲੰਗਾਨਾ ਸੂਬਾ ਨਿਰਮਾਣ ਦੇ ਫੈਸਲੇ ‘ਤੇ ਸਾਰੇ ਸਿਆਸੀ ਦਲਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਹੁੰਚੀ ਸੀ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਹਾਲ ਦੀ ਬਾਰਿਸ਼ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਪਰ ਸੂਬਾ ਸਰਕਾਰ ਨੇ ਅਜੇ ਤੱਕ ਕਿਸੇ ਨੁਕਸਾਨ ਦੇ ਸਰਵੇਖਣ ਦਾ ਹੁਕਮ ਨਹੀਂ ਦਿੱਤਾ ਹੈ।

Facebook Comment
Project by : XtremeStudioz