Close
Menu

ਮੋਦੀ ਨੇ ਕਿਹਾ, ਸਰਕਾਰ ਸਰਹੱਦ ਦੀ ਸੁਰੱਖਿਆ ਕਰਨ ‘ਚ ਨਾਕਾਮ

-- 06 August,2013

modi
ਨਵੀਂ ਦਿੱਲੀ-6 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੁੰਛ ਵਿਚ ਭਾਰਤੀ ਚੌਕੀ ‘ਤੇ ਹਮਲਾ ਕਰ ਕੇ 5 ਜਵਾਨਾਂ ਦੀ ਹੱਤਿਆ ‘ਤੇ ਭਾਰਤ ਵਿਚ ਸਿਆਸੀ ਘਮਾਸਾਨ ਮਚ ਗਿਆ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੀ ਗੁੰਜ ਲੋਕਸਭਾ ਅਤੇ ਰਾਜਸਭਾ ਵਿਚ ਵੀ ਸੁਣਾਈ ਪਈ। ਉਧਰ, ਮੋਦੀ ਨੇ ਇਸ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲ ਦਿੱਤਾ।
ਗੁਜਰਾਤ ਦੇ ਸੀ. ਐਮ. ਨਰਿੰਦਰ ਮੋਦੀ ਇਸ ਹਮਲੇ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਸਰਕਾਰ ਸਰਹੱਦਾਂ ਦੀ ਸੁਰੱਖਿਆ ਕਰਨ ਵਿਚ ਨਾਕਾਮ ਹੈ। ਚੀਨ ਦੀ ਘੁਸਪੈਠ ਤੋਂ ਲੈ ਕੇ ਪਾਕਿਸਤਾਨ ਦੇ ਹਮਲਿਆਂ ਤੱਕ ਸਰਕਾਰ ਸਰਹੱਦ ਦੀ ਸੁਰੱਖਿਆ ਕਰਨ ਵਿਚ ਨਾਕਾਮ ਰਹੀ ਹੈ। ਆਖਰਕਾਰ ਸਰਕਾਰ ਕਦੋਂ ਜਾਗੇਗੀ।
ਉੱਥੇ ਹੀ ਜੰਮੂ-ਕਸ਼ਮੀਰ ਦੇ ਸੀ. ਐਮ. ਉਮਰ ਅਬਦੁੱਲਾ ਨੇ ਟਵੀਟ ਕਰ ਕੇ ਸ਼ਹੀਦ ਹੋਏ ਜਵਾਨਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਅਬਦੁਲਾ ਨੇ ਟਵੀਟ ਕੀਤਾ, ਮੈਨੂੰ ਮੰਗਲਵਾਰ ਸਵੇਰੇ ਦੱਸਿਆ ਗਿਆ ਹੈ ਕਿ ਸਰਹੱਦ ‘ਤੇ 5 ਜਵਾਨ ਸ਼ਹੀਦ ਹੋ ਗਏ ਹਨ। ਇਸ ਤਰ੍ਹਾਂ ਦੇ ਹਮਲੇ ਤੋਂ ਪਾਕਿਸਤਾਨ ਨਾਲ ਚੰਗੇ ਸੰਬੰਧ ਬਹਾਲ ਨਹੀਂ ਹੋ ਸਕਦੇ। ਅਜਿਹੇ ਵਿਚ ਪਾਕਿਸਤਾਨ ਸਰਕਾਰ ਦੇ ਹਾਲ ਹੀ ‘ਚ ਸੰਦੇਸ਼ ਵੀ ਸ਼ੱਕ ਦੇ ਘੇਰੇ ਵਿਚ ਆ ਰਹੇ ਹਨ।

Facebook Comment
Project by : XtremeStudioz