Close
Menu

ਮੋਦੀ ਨੇ ਵਿਦੇਸ਼ ’ਚ ਫਿਰ ਝੰਬੀ ਕਾਂਗਰਸ

-- 19 August,2015

ਮਸਦਰ/ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਧਰਤੀ ਤੋਂ ੲਿਕ ਵਾਰ ਫਿਰ ਪਿਛਲੀਅਾਂ ਸਰਕਾਰਾਂ ਨੂੰ ਨਿਸ਼ਾਨਾ ਬਣਾੲਿਅਾ ਹੈ। ੳੁਨ੍ਹਾਂ ਦਾ ਸਪਸ਼ਟ ੲਿਸ਼ਾਰਾ ਕਾਂਗਰਸ ਵਲ ਸੀ। ਕਾਂਗਰਸ ਨੇ ਵੀ ਤਿੱਖਾ ਪ੍ਰਤੀਕਰਮ ਦਿੰਦਿਅਾਂ ਸ੍ਰੀ ਮੋਦੀ ਦੇ ਬਿਅਾਨ ਨੂੰ ਨੀਵੇਂ ਪੱਧਰ ਦਾ ਕਰਾਰ ਦਿੱਤਾ ਹੈ। ੲਿਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ (ਯੂੲੇੲੀ) ਦੇ ਅਾਗੂਅਾਂ ਨਾਲ ਮੁਲਾਕਾਤਾਂ ਤੋਂ ੲਿਲਾਵਾ ਕੲੀ ਹੋਰ ਮਹੱਤਵਪੂਰਨ ਥਾਵਾਂ ਦਾ ਦੌਰਾ ਕੀਤਾ।
ਖਾਡ਼ੀ ਮੁਲਕ ਦੇ ਮਸਦਰ ਸ਼ਹਿਰ ’ਚ ਯੂੲੇੲੀ ਦੇ ਸਿਖਰਲੇ ਕਾਰੋਬਾਰੀਅਾਂ ਨੂੰ ਸੰਬੋਧਨ ਕਰਦਿਅਾਂ ਸ੍ਰੀ ਮੋਦੀ ਨੇ ਕਿਹਾ,‘‘ਮੇਰੀ ਸਰਕਾਰ ਨੂੰ ਵਿਰਸੇ ’ਚ ਕੁਝ ਸਮੱਸਿਅਾਵਾਂ ਮਿਲੀਅਾਂ ਹਨ। ਸਾਬਕਾ ਸਰਕਾਰਾਂ ਵੱਲੋਂ ਫ਼ੈਸਲੇ ਨਾ ਲੈਣ ਅਤੇ ਸੁਸਤੀ ਵਾਲੇ ਰਵੲੀੲੇ ਕਾਰਨ ਕੁਝ ਕੰਮ ਅਟਕ ਗੲੇ ਹਨ ਅਤੇ ਮੇਰੀ ਫੌਰੀ ਤਰਜੀਹ ਰਹੇਗੀ ਕਿ ੳੁਨ੍ਹਾ ਕੰਮਾਂ ਨੂੰ ਮੁਡ਼ ਰਫ਼ਤਾਰ ਦੇ ਸਕੀੲੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ੳੁਹ ਸਮੱਸਿਅਾਵਾਂ ਨੂੰ ਦਰਕਿਨਾਰ ਨਹੀਂ ਕਰ ਸਕਦੇ।
ਸ੍ਰੀ ਮੋਦੀ ਦੇ ੲਿਸ ਬਿਅਾਨ ’ਤੇ ਪ੍ਰਤੀਕਰਮ ਦਿੰਦਿਅਾਂ ਕਾਂਗਰਸ ਤਰਜਮਾਨ ਸੰਜੈ ਝਾਅ ਨੇ ਟਵੀਟ ਕੀਤਾ ਕਿ ੲਿਹ ਨਿੰਦਣਯੋਗ ਹੈ ਕਿ ਪ੍ਰਧਾਨ ਮੰਤਰੀ ਜਦੋਂ ਵਿਦੇਸ਼ ’ਚ ਹੁੰਦੇ ਹਨ ਤਾਂ ੳੁਹ ਵਿਰੋਧੀ ਪਾਰਟੀ ਨੂੰ ਹੇਠਲੇ ਪੱਧਰ ’ਤੇ ਜਾ ਕੇ ਨਿਸ਼ਾਨਾ ਬਣਾੳੁਂਦੇ ਹਨ। ਸ੍ਰੀ ਮੋਦੀ ਨੇ ੲਿਸ ਤੋਂ ਪਹਿਲਾਂ ਚੀਨ ਅਤੇ ਕੈਨੇਡਾ ਦੇ ਦੌਰੇ ਸਮੇਂ ਕਾਂਗਰਸ ਅਤੇ ਪਿਛਲੀਅਾਂ ਸਰਕਾਰਾਂ ਨੂੰ ਭੰਡਿਅਾ ਸੀ।
ੲਿਕ ਹੋਰ ਕਾਂਗਰਸ ਤਰਜਮਾਨ ਮੀਮ ਅਫ਼ਜ਼ਲ ਨੇ ਕਿਹਾ ਕਿ ਸ੍ਰੀ ਮੋਦੀ ਲੲੀ ੲਿਹ ਗੱਲ ਢੁੱਕਵੀਂ ਨਹੀਂ ਕਿ ੳੁਹ ਘਰੇਲੂ ਸਿਅਾਸਤ ਦੇ ਮੁੱਦੇ ਵਿਦੇਸ਼ ’ਚ ੳੁਛਾਲਦੇ ਹਨ ਜਦਕਿ ੳੁਨ੍ਹਾਂ ਦੇ ੲਿਸ ਵਤੀਰੇ ਦੀ ਪਹਿਲਾਂ ਹੀ ਵਿਰੋਧੀ ਧਿਰ ਵੱਲੋਂ ਨੁਕਤਾਚੀਨੀ ਕੀਤੀ ਜਾ ਚੁੱਕੀ ਹੈ। ੳੁਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਨੂੰ ਅਾਪਣੇ ਅਹੁਦੇ ਦੀ ਮਰਿਅਾਦਾ ਬਹਾਲ ਰੱਖਣੀ ਚਾਹੀਦੀ ਹੈ। ੳੁਹ ਜਦੋਂ ਦੇਸ਼ ’ਚ ਹੁੰਦੇ ਹਨ ਤਾਂ ਪਿਛਲੀਅਾਂ ਸਰਕਾਰਾਂ ਨੂੰ ਨਿਸ਼ਾਨਾ ਬਣਾੳੁਣ ’ਚ ਕੋੲੀ ਦਿੱਕਤ ਨਹੀਂ ਹੈ ਪਰ ੳੁਨ੍ਹਾਂ ਨੂੰ ਵਿਦੇਸ਼ੀ ਜ਼ਮੀਨ ਤੋਂ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।’’
ਸ੍ਰੀ ਅਫ਼ਜ਼ਲ ਨੇ ਪ੍ਰਧਾਨ ਮੰਤਰੀ ਨੂੰ ਚੇਤੇ ਕਰਾੲਿਅਾ ਕਿ ਯੂਪੀੲੇ ਸਮੇਤ ਪਿਛਲੀਅਾਂ ਸਰਕਾਰਾਂ ਦੀਅਾਂ ਕੋਸ਼ਿਸ਼ਾਂ ਸਦਕਾ ਹੀ ਯੂੲੇੲੀ ਨਾਲ ਕਾਰੋਬਾਰ 16 ਕਰੋਡ਼ ਡਾਲਰ ਤੋਂ ਵੱਧ ਕੇ 60 ਅਰਬ ਡਾਲਰ ਹੋੲਿਅਾ ਹੈ। ੳੁਨ੍ਹਾਂ ਕਿਹਾ ਕਿ ਭਾਰਤ ਨੂੰ ਯੂੲੇੲੀ ’ਚ ਵਸਦੇ 26 ਲੱਖ ਭਾਰਤੀ ਸਾਲਾਨਾ 10 ਅਰਬ ਡਾਲਰ ਭੇਜਦੇ ਹਨ, ਜੋ ਖਾਡ਼ੀ ਮੁਲਕ ’ਚ 15 ਅਰਬ ਡਾਲਰ ਦਾ ਨਿਵੇਸ਼ ਕਰਦੇ ਹਨ।
ਸ਼ਹਿਜ਼ਾਦੇ ਨਾਲ ਸੁਰੱਖਿਅਾ ਬਾਰੇ ਵਿਚਾਰ ਵਟਾਂਦਰਾ: ੲਿਸ ਦੌਰਾਨ ਪ੍ਰਧਾਨ ਮੰਤਰੀ ਨੇ ਸ਼ਹਿਜ਼ਾਦਾ ਅਤੇ ਯੂੲੇੲੀ ਹਥਿਅਾਰਬੰਦ ਬਲਾਂ ਦੇ ੳੁਪ ਸੁਪਰੀਮ ਕਮਾਂਡਰ ਸ਼ੇਖ਼ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਨਾਲ ਸੁਰੱਖਿਅਾ ਅਤੇ ਵਪਾਰ ਬਾਰੇ ਗੱਲਬਾਤ ਕੀਤੀ। ਖ਼ਿੱਤੇ ’ਚ ੲਿਸਲਾਮਿਕ ਸਟੇਟ ਦੇ ਵਧਦੇ ਅਸਰ ਦੇ ਪਰਿਪੇਖ ’ਚ ਦਹਿਸ਼ਤਗਰਦੀ ਬਾਰੇ ਵੀ ਵਿਚਾਰ ਵਟਾਂਦਰਾ ਹੋੲਿਅਾ। ‘ਅਮੀਰਾਤ ਪੈਲੇਸ’ ਹੋਟਲ ’ਚ ਹੋੲੀ ਮੁਲਾਕਾਤ ਦੌਰਾਨ ੳੁਨ੍ਹਾਂ ਅਾਰਥਿਕ ਮੁਹਾਜ਼ ’ਤੇ ਵੀ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਸ਼ਹਿਜ਼ਾਦੇ ਨੇ ਸ੍ਰੀ ਮੋਦੀ ਲੲੀ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ।
ਯੂੲੇੲੀ ਦੇ ਹਮਰੁਤਬਾ ਨਾਲ ਵਪਾਰ ਤੇ ਨਿਵੇਸ਼ ਬਾਰੇ ਚਰਚਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂੲੇੲੀ ਦੇ ੳੁਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਨਾਲ ਮੁਲਾਕਾਤ ਕਰਕੇ ਵਪਾਰ ਅਤੇ ਨਿਵੇਸ਼ ਬਾਰੇ ਵਿਚਾਰ ਵਟਾਂਦਰਾ ਕੀਤਾ। ਦੁਬੲੀ ਦੇ ਸ਼ਾਸਕ ਸ਼ੇਖ਼ ਮੁਹੰਮਦ ਨੇ ਸ੍ਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ।
ਮੋਦੀ ਵੱਲੋਂ ਮਸਦਰ ਸ਼ਹਿਰ ਦਾ ਗੇਡ਼ਾ: ਯੂੲੇੲੀ ਦੌਰੇ ਦੇ ਦੂਜੇ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਸਿਟੀ ਮਸਦਰ ਦਾ ਦੌਰਾ ਕੀਤਾ। ਸ਼ਹਿਰ ਨਵਿਅਾੳੁਣਯੋਗ ੳੂਰਜਾ ’ਤੇ ਅਾਧਾਰਿਤ ਸਾੲਿੰਸ ਅਤੇ ਤਕਨਾਲੋਜੀ ਕਾਢਾਂ ਦਾ ਕੇਂਦਰ ਹੈ। ਕਰੀਬ ਚਾਰ ਘੰਟਿਅਾਂ ਦੇ ਦੌਰੇ ਦੌਰਾਨ ਸ੍ਰੀ ਮੋਦੀ ਨੂੰ ਸ਼ਹਿਰ ਦੇ ਵੱਖ ਵੱਖ ਪਹਿਲੂਅਾਂ ਤੋਂ ਜਾਣੂ ਕਰਾੲਿਅਾ ਗਿਅਾ।
ੳੁਨ੍ਹਾਂ ਮਸਦਰ ਸ਼ਹਿਰ ’ਚ ਸਵੈ ਚਾਲਿਤ ਕਾਰ ’ਚ ਸਫ਼ਰ ਵੀ ਕੀਤਾ ਜੋ ਪ੍ਰਾੲੀਵੇਟ ਰੈਪਿਡ ਟਰਾਂਜ਼ਿਟ (ਪੀਅਾਰਟੀ) ਦਾ ਹਿੱਸਾ ਹੈ। ੳੁਨ੍ਹਾਂ ਕਿਹਾ ਕਿ ਬੀਅਾਰਟੀ ਤਾਂ ਸੁਣੀ ਸੀ ਪਰ ਮਸਦਰ ਸ਼ਹਿਰ ’ਚ ਪੀਅਾਰਟੀ ਹੈ। ੳੁਨ੍ਹਾਂ ਮਾੲੀਕਰੋ-ਨੈਨੋ ਫੈਬਰੀਕੇਸ਼ਨ ਫੈਸੀਲਿਟੀ ਅਤੇ ਮਾੲੀਕਰੋਸਕੋਪੀ ਲੈਬ ਦਾ ਦੌਰਾ ਵੀ ਕੀਤਾ। ੳੁਨ੍ਹਾਂ ਸ਼ਹਿਰ ਦੇ ਕੲੀ ਹੋਰ ੲਿਲਾਕਿਅਾਂ ਨੂੰ ਵੀ ਦੇਖਿਅਾ।

Facebook Comment
Project by : XtremeStudioz