Close
Menu

ਮੋਦੀ ਨੇ ਸਨਅਤਕਾਰਾਂ ਦੇ ਸਾਢੇ ਪੰਜ ਲੱਖ ਕਰੋੜ ਮੁਆਫ਼ ਕੀਤੇ: ਰਾਹੁਲ

-- 03 May,2019

ਰਾਂਚੀ/ਜੈਪੁਰ, 3 ਮਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲ ਦੌਰਾਨ ਉਦਯੋਗਪਤੀਆਂ ਦੇ 5.5 ਲੱਖ ਕਰੋੜ ਰੁਪਏ ਮੁਆਫ਼ ਕਰ ਦਿੱਤੇ ਹਨ ਪਰ ਕਿਸਾਨਾਂ ਦੇ ਲਈ ਕੁੱਝ ਵੀ ਖਾਸ ਨਹੀਂ ਕੀਤਾ। ਸਿਮਡੇਗਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮੋਦੀ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਹੀ ਰਾਹੁਲ ਨੇ ਜੈਪੁਰ ਦੇ ਚੋਮੂ ਵਿੱਚ ਇੱਕ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਉਹ ਸਿਰਫ ਇਹ 15 ਲੋਕਾਂ ਲਈ ਸਰਕਾਰ ਨਹੀਂ ਚਲਾਉਣਗੇ ਕਿਉਂਕਿ ਇਹ ਉਨ੍ਹਾਂ ਦੇ ਮਾਲਕ ਨਹੀਂ ਹੋਣਗੇ।
ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਵਿੱਚ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਦੇ ਲਈ ਕੋਈ ਕੰਮ ਨਹੀਂ ਕੀਤਾ ਅਤੇ ਪਿਛਲੇ ਪੰਜ ਸਾਲ ਵਿੱਚ ਸਿਰਫ 15 ਲੋਕਾਂ ਲਈ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ 5.5 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਹੈ।
ਸੂਬੇ ਵਿੱਚ ਚੋਣ ਗੱਠਜੋੜ ਤੋਂ ਬਾਅਦ ਅੱਜ ਪਹਿਲੀ ਵਾਰ ਮਹਾਂ ਗੱਠਜੋੜ ਦੇ ਆਗੂ ਇੱਕ ਮੰਚ ਉੱਤੇ ਨਜ਼ਰ ਆਏ। ਇਨ੍ਹਾਂ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਅਤੇ ਜੇਵੀਐੱਮ(ਪੀ) ਦੇ ਪ੍ਰਧਾਨ ਬਾਬੂ ਲਾਲ ਮਰਾਂਡੀ ਅਤੇ ਹੋਰ ਆਗੂ ਸ਼ਾਮਲ ਸਨ।
ਰਾਹੁਲ ਨੇ ਮੋਦੀ ਉੱਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਮਨਰੇਗਾ ਦਾ 35000 ਕਰੋੜ ਰੁਪਏ ਦਾ ਦਿਹਾਤੀ ਫੰਡ ਨੀਰਵ ਮੋਦੀ ਨੂੰ ਦੇ ਦਿੱਤਾ। ਨੋਟਬੰਦੀ ਅਤੇ ਗੱਬਰ ਸਿੰਘ ਟੈਕਸ ਲਾਉਣ ਤੋਂ ਬਾਅਦ ਗਰੀਬ ਲੋਕਾਂ ਦਾ ਫੰਡ 15 ਲੋਕਾਂ ਨੂੰ ਦੇ ਦਿੱਤਾ। 30000 ਕਰੋੜ ਰੁਪਏ ਅਨਿਲ ਅੰਬਾਨੀ ਨੂੰ ਦੇ ਦਿੱਤੇ ਅਤੇ 35000 ਕਰੋੜ ਰੁਪਏ ਮੇਹੁਲ ਚੋਕਸੀ ਨੂੰ ਦੇ ਦਿੱਤੇ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਉਹ 25 ਕਰੋੜ ਲੋਕਾਂ ਨੂੰ ਨਿਆਏ ਯੋਜਨਾ ਦੇ ਤਹਿਤ 72000 ਕਰੋੜ ਰੁਪਏ ਦਾ ਲਾਭ ਦੇਵੇਗੀ।

Facebook Comment
Project by : XtremeStudioz