Close
Menu

ਮੋਦੀ ਭਾਰਤ ਨੂੰ ਪ੍ਰਭਾਵੀ ਅਗਵਾਈ ਨਹੀਂ ਦੇ ਸਕਦੇ : ਨਿਊਯਾਰਕ ਟਾਈਮਜ਼

-- 28 October,2013

ਨਿਊਯਾਰਕ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਦੇ ਸੰਪਾਦਕੀ ਬੋਰਡ  ਨੇ ਕਿਹਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਜੇਕਰ ਲੋਕਾਂ ਵਿਚ ਡਰ ਅਤੇ ਵਿਤਕਰੇ ਨੂੰ ਉਤਸ਼ਾਹਤ ਕਰਦੇ ਹਨ ਤਾਂ ਉਹ ਭਾਰਤ ਨੂੰ ਪ੍ਰਭਾਵਸ਼ਾਲੀ ਅਗਵਾਈ ਦੇਣ ਦੀ ਉਮੀਦ ਨਹੀਂ ਕਰ ਸਕਦੇ। ਅਖਬਾਰ ਦੇ ਸੰਪਾਦਕੀ ਬੋਰਡ ਨੇ 63 ਸਾਲਾ ਮੋਦੀ ‘ਤੇ ਲਿਖੀ ਸੰਪਾਦਕੀ ਵਿਚ ਕਿਹਾ, ”ਮੋਦੀ ਨੇ ਵਿਰੋਧੀ ਧਿਰ ਨਾਲ ਰਲ ਕੇ ਕੰਮ ਕਰਨ ਅਤੇ ਵਿਰੋਧ ਨੂੰ ਸਹਿਣ ਕਰਨ ਦੀ ਸਮਰੱਥਾ ਨਹੀਂ ਦਿਖਾਈ ਹੈ।” ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਨੇ ਪਹਿਲਾਂ ਹੀ ਭÎਾਜਪਾ ਦੇ 17 ਸਾਲ ਪੁਰਾਣੇ ਭਾਈਵਾਲ ਜਨਤਾ ਦਲ (ਯੂ) ਨੂੰ ਵੱਖ ਕਰ ਦਿੱਤਾ। ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ ਕਿਉਂਕਿ ਜਦ (ਯੂ) ਨੇ ਸਮਝਿਆ ਕਿ ਮੋਦੀ ਪ੍ਰਵਾਨ ਕਰਨਯੋਗ ਨਹੀਂ ਹਨ।

Facebook Comment
Project by : XtremeStudioz