Close
Menu

ਮੋਦੀ ਮੁੜ ਚੋਣ ਜਿੱਤਣ ਲਈ ਉਤਾਵਲੇ: ਕਾਂਗਰਸ

-- 01 March,2019

ਨਵੀਂ ਦਿੱਲੀ,- ਕਾਂਗਰਸ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਪਿੱਛੇ ਰਹਿ ਗਈਆਂ ਹਨ ਅਤੇ ਉਹ ਮੁੜ ਤੋਂ ਚੋਣ ਜਿੱਤਣ ਲਈ ਉਤਾਵਲੇ ਦਿਖ ਰਹੇ ਹਨ। ਕਾਂਗਰਸ ਨੇ ਭਗਵਾਂ ਪਾਰਟੀ ਦੇ ਆਗੂਆਂ ’ਤੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਸ਼ਹਾਦਤ ਦੇ ਸਿਆਸੀਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਰਨਾਟਕ ਦੇ ਭਾਜਪਾ ਆਗੂ ਬੀ ਐਸ ਯੇਦੀਯੁਰੱਪਾ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ’ਚ ਉਸ ਨੇ ਕਿਹਾ ਸੀ ਕਿ ਪਾਕਿਸਤਾਨ ’ਚ ਦਹਿਸ਼ਤੀ ਕੈਂਪਾਂ ’ਤੇ ਹਮਲੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਪੱਖ ’ਚ ਲਹਿਰ ਬਣ ਗਈ ਹੈ ਅਤੇ ਪਾਰਟੀ ਨੂੰ ਸੂਬੇ ’ਚ ਲੋਕ ਸਭਾ ਦੀਆਂ 28 ’ਚੋਂ 22 ਸੀਟਾਂ ਜਿੱਤਣ ’ਚ ਸਹਾਇਤਾ ਮਿਲੇਗੀ।
ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਕਰਕੇ ਰਿਕਾਰਡ ਬਣਾਉਣ ਲਈ ਉਤਾਵਲੇ ਸਨ ਜਦਕਿ ਪੂਰਾ ਮੁਲਕ ਬਹਾਦਰ ਪਾਇਲਟ ਦੀ ਵਾਪਸੀ ਲਈ ਪ੍ਰਾਰਥਨਾ ’ਚ ਜੁੜਿਆ ਹੋਇਆ ਹੈ। ਉਨ੍ਹਾਂ ਟਵਿਟਰ ’ਤੇ ਲਿਖਿਆ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਅਤੇ ਪਾਰਟੀ ਦੀ ਅੱਜ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਪਰ ‘ਪ੍ਰਧਾਨ ਸੇਵਕ’ ਵੀਡੀਓ ਕਾਨਫਰੰਸ ਦਾ ਰਿਕਾਰਡ ਬਣਾਉਣ ਲਈ ਸਰਗਰਮ ਦਿਖਾਈ ਦਿੱਤੇ।

Facebook Comment
Project by : XtremeStudioz