Close
Menu

ਮੋਦੀ ਵੀਜ਼ਾ ਅਪਲਾਈ ਕਰਨ ਲਈ ਸੁਤੰਤਰ : ਅਮਰੀਕਾ

-- 01 February,2014

images (6)ਵਾਸ਼ਿੰਗਟਨ , 1 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਮਰੀਕੀ ਵੀਜ਼ੇ ਅਪਲਾਈ ਕਰਨ ਲਈ ਸੁਤੰਤਰ ਹਨ ਅਤੇ ਉਸ ਲਈ ਜੋ ਪ੍ਰਕਿਰਿਆ ਹੈ ਉਸ ਦੇ ਹਿਸਾਬ ਨਾਲ ਕੋਈ ਫੈਸਲਾ ਲਿਆ ਜਾਵੇਗਾ। ਵਿਦੇਸ਼ ਵਿਭਾਗ ਦੀ ਉਪ ਬੁਲਾਰਣ ਮੈਰੀ ਹਰਫ ਨੇ ਆਪਣੇ ਰੋਜ਼ਾਨਾ ਦੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਮੋਦੀ ਵੀਜ਼ੇ ਲਈ ਅਪਲਾਈ ਕਰਨ ਲਈ ਸੁਤੰਤਰ ਹਨ। 2002 ਦੰਗਿਆਂ ਦੀ ਪਿੱਠਭੂਮੀ ਵਿਚ 2005 ਵਿਚ ਵਿਦੇਸ਼ ਵਿਭਾਗ ਨੇ ਮੋਦੀ ਦੇ ਅਮਰੀਕਾ ਦੀ ਯਾਤਰਾ ਲਈ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਸੀ। ਅਮਰੀਕਾ ਲਗਾਤਾਰ ਕਹਿੰਦਾ ਰਿਹਾ ਹੈ ਕਿ ਮੋਦੀ ਨੂੰ ਲੈ ਕੇ ਉਸ ਦੀ ਲੰਬੇਂ ਸਮੇਂ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਉਹ ਵੀਜ਼ਾ ਲਈ ਅਪਲਾਈ ਕਰਨ ਲਈ ਸੁਤੰਤਰ ਹਨ ਅਤੇ ਕਿਸੇ ਵੀ ਹੋਰ ਵਿਅਕਤੀ ਵਾਂਗ ਉਨ੍ਹਾਂ ਨੂੰ ਸਮੀਖਿਆ ਦਾ ਇੰਤਜ਼ਾਰ ਕਰਨਾ ਪਵੇਗਾ। 1984 ਦੇ ਦੰਗਿਆਂ ਮਾਮਲੇ ‘ਤੇ ਕਾਂਗਰਸ ਉਪ ਮੁਖੀ ਰਾਹੁਲ ਗਾਂਧੀ ਦੇ ਇਕ ਹਾਲੀਆ ਇੰਟਰਵਿਊ ‘ਤੇ ਪ੍ਰਤੀਕਿਰਿਆ ਪੁੱਛੇ ਜਾਣ ‘ਤੇ ਹਰਫ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਬਿਆਨਾਂ ਨੂੰ ਨਹੀਂ ਦੇਖਿਆ ਹੈ।

Facebook Comment
Project by : XtremeStudioz