Close
Menu

ਮੋਦੀ ਵੱਲੋਂ ਡਿਜੀਟਲ ਇੰਡੀਆ ਦਾ ਹੋਕਾ

-- 28 September,2015

ਸਿਲੀਕਾਨ ਵੈਲੀ(ਅਮਰੀਕਾ), 28 ਸਤੰਬਰ: ਅਾੲੀਟੀ ਦੁਨੀਅਾਂ ਦੀਅਾਂ ਪ੍ਰਮੁੱਖ ਹਸਤੀਅਾਂ ਸਾਹਮਣੇ ਅਾਪਣੀ ਡਿਜੀਟਲ ੲਿੰਡੀਅਾ ਯੋਜਨਾਂ ਰੱਖਦਿਅਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਮਕਾਜ ਸੰਚਾਲਣ ਵਿੱਚ ਵੱਧ ਜਵਾਬਦੇਹੀ ਤੇ ਪਾਰਦਰਸ਼ਤਾ ਲਿਅਾੳੁਣ ਦਾ ਵਾਅਦਾ ਕੀਤਾ। ਨਾਲ ਹੀ ੳੁਨ੍ਹਾਂ ਨੇ ੲਿਨ੍ਹਾਂ ਹਸਤੀਅਾਂ ਨੂੰ ਡੇਟਾ ਗੁਪਤ ਰੱਖਣ ਤੇ ਸੁਰੱਖਿਅਾ ਪ੍ਰਤੀ ਵੀ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ੲਿਥੇ ਸਿਲੀਕਾਨ ਵੈਲੀ ਦੇ ਮੁੱਖ ਕਾਰਜਕਾਰੀਅਾਂ (ਸੀੲੀਓਜ਼) ਨੂੰ ਸੰਬੋਧਨ ਕਰਦਿਅਾਂ 500 ਰੇਲਵੇ ਸਟੇਸ਼ਨਾਂ ਸਣੇ ਜਨਤਕ ਵਾੲੀਫਾੲੀ ਸਪੌਟ ਬਣਾੳੁਣ ਤੇ ਬਰਾਂਡਬੈਂਡ ਨੂੰ ਦੇਸ਼ ਦੇ ਛੇ ਲੱਖ ਪਿੰਡਾਂ ਵਿੱਚ ਪਹੁੰਚਾੳੁਣ ਲੲੀ ਨੈਸ਼ਨਲ ਅਾਪਟੀਕਲ ਫਾੲੀਵਰ ਨੈੱਟਵਰਕ ਦੇ ਵਿਸਥਾਰ ਦੀ ਯੋਜਨਾ ਦਾ ਵੀ ਅੈਲਾਨ ਕੀਤਾ। ੲਿਸ ਦੌਰਾਨ ਅਮਰੀਕਾ ਦੀਅਾਂ ਪ੍ਰਮੱਖ ਅਾੲੀਟੀ ਕੰਪਨੀਅਾਂ ਨੇ ਅਹਿਮ ਅੈਲਾਨ ਕੀਤੇ ਜਿਸ ਵਿੱਚ ਗੂਗਲ ਦਾ ੲਿਹ ਅੈਲਾਨ ਵੀ ਸ਼ਾਮਲ ਹੈ ਕਿ ੳੁਹ 500 ਰੇਲਵੇ ਸਟੇਸ਼ਨਾਂ ’ਤੇ ਮੁਫਤ ਵਾੲੀਫਾੲੀ ਲੲੀ ਬੁਨਿਅਾਦੀ ਢਾਂਚਾ ਤਿਅਾਰ ਕਰਨ ਵਿੱਚ ਭਾਰਤ ਮਦਦ ਕਰੇਗੀ।
ਸ੍ਰੀ ਮੋਦੀ ਨੇ ਰਾਤ ਦੇ ਖਾਣੇ ’ਤੇ ਹੋੲੀ ਚਰਚਾ ਦੌਰਾਨ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇ ਜੀਵਨ ਹੁਣ ਹੋਰ ਜ਼ਿਅਾਦਾ ਤਾਰ ਨਾਲ ਜੁਡ਼ ਰਿਹੇ ਹਨ ਤੇ ਅਜਿਹੇ ਵਿੱਚ ਸਰਕਾਰ ਡੇਟਾ ਗੁਪਤ ਰੱਖਣ ਤੇ ਸਾੲੀਬਰ ਸਰੱਖਿਅਾ ਨੂੰ ਅਹਿਮੀਅਤ ਦੇ ਰਹੀ ਹੈ। ੲਿਸ ਮੌਕੇ ’ਤੇ ਅਡੋਬ ਦੇ ਸੀਟੀਓ ਸ਼ਾਂਤਨੂੰ ਨਰਾੲਿਣ, ਮਾੲੀਕਰੋਸਾਫਟ ਦੇ ਸੀੲੀਓ ਸਤਿਅ ਨਾਡੇਲਾ ਤੇ ਕੁਅਾਲਕੌਮ ਦੇ ਕਾਰਜਕਾਰੀ ਚੇਅਰਮੈਨ ਪੌਲ ਜੈਕਬ ਅਤੇ ਗੂਗਲ ਦੇ ਸੀੲੀਓ ਸੁੰਦਰ ਪਿਚਾੲੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਕਿਹਾ,‘ੲੀ ਗਵਰਨੈੱਸ ਬਿਹਤਰ ਤਰੀਕੇ ਨਾਲ ਕੰਮਕਾਜ ਦਾ ਸੰਚਾਲਨ ਅਾਰਥਿਕ ਤੇ ਪ੍ਰਭਾਵੀ ਪ੍ਰਸ਼ਾਸਨ ਦਾ ਅਧਾਰ ਹੈ। ਅਸੀਂ ਗਵਰਨੈੱਸ ਵਿੱਚ ਬਦਲਾਅ ਲਿਅਾਵਾਂਗੇ ਤੇ ੲਿਸ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਤੇ ਭਾੲੀਵਾਲੀ ਵਾਲਾ ਬਣਾਵਾਂਗੇ। ੲਿਕ ਅਰਬ ਸੈੱਲਫੋਨ ਵਾਲੇ ਦੇਸ਼ ਵਿੱਚ ਮੋਬਾੲੀਲ ਰਾਹੀਂ ਗਵਰਨੈੱਸ ਸਾਰਿਅਾਂ ਦੀ ਪਹੁੰਚ ਵਿੱਚ ਅਾ ਜਾਵੇਗੀ।’ ੳੁਨ੍ਹਾਂ ਕਿਹਾ ਕਿ ਡਿਜੀਟਲ ੲਿੰਡੀਅਾ ਪਿੱਛੇ ਸੋਚ ੲਿਹ ਹੈ ਕਿ ੲਿਸ ਨਾਲ ਜੀਵਨ ਵਿੱਚ ਤੇਜ਼ੀ ਨਾਲ ਬਦਲਾਅ ਅਾ ਸਕਦਾ ਹੈ। ਦੇਸ਼ ਦੇ ਸਾਰੇ ਸਕੂਲਾਂ ਤੇੇ ਕਾਲਜਾਂ ਨੂੰ ਬਰਾਡਬੈਂਡ ਨਾਲ ਜੋਡ਼ਿਅਾ ਜਾਵੇਗਾ। ਸਰਕਾਰ ਜਨਤਕ ਵਾੲੀਫਾੲੀ ਸਪੌਟ ਦਾ ਵਿਸਥਾਰ ਕਰ ਰਹੀ ਹੈ। ੲਿਹ ਯਕੀਨ ਬਣਾੲਿਅਾ ਜਾਵੇਗਾ ਕਿ ੲਿਹ ਸਿਰਫ਼ ਹਵਾੲੀ ਅੱਡਿਅਾਂ ਤੱਕ ਹੀ ਸੀਮਿਤ ਨਾ ਰਹੇ।   ਗੂਗਲ ਨਾਲ ਮਿਲ ਕੇ ਘੱਟ ਸਮੇਂ ਵਿੱਚ 500 ਰੇਲਵੇ ਸਟੇਸ਼ਨਾਂ ਨੂੰ ੲਿਸ ਦੇ ਘੇਰੇ ਵਿੱਚ ਲਿਅਾਂਦਾ ਜਾਵੇਗਾ। ਸਰਕਾਰ ਕਾਗਜ਼ ਮੁਕਤ ਪ੍ਰਸ਼ਾਸਨ ਲਿਅਾੳੁਣ ਦੀ ੲਿਛੁੱਕ ਹੈ। ਹਰ ਨਾਗਰਿਕ ਲੲੀ ਡਿਜੀਟਲ ਲਾਕਰ ਬਣਾੲੇ ਜਾਣਗੇ ਜਿਸ ਵਿੱਚ ੳੁਹ ਅਾਪਣੇ ਦਸਤਾਵੇਜ਼ ਸਟੋਰ ਕਰ ਸਕੇਗਾ। ੳੁਨ੍ਹਾਂ ਕਿਹਾ ਕਿ ਡਿਜੀਟਲ ੲਿੰਡੀਅਾ ਦੇ ਟੀਚੇ ਨੂੰ ਹਾਸਲ ਕਰਨ ਲੲੀ ਸਰਕਾਰ ਨੂੰ ਵੀ ਕਾਰਪੋਰੇਟ ਦੁਨੀਅਾਂ ਵਾਂਗ ਸੋਚਣਾ ਪਵੇਗਾ। ਪਿੰਡਾਂ ਤੇ ਕਸਬਿਅਾਂ ਵਿੱਚ   ਸਾਂਝਾ ਸੇਵਾ ਕੇਂਦਰ ਸਥਾਪਤ ਕੀਤੇ  ਜਾਣਗੇ ਤੇ ਸਮਾਰਟ ਦੇ ਨਿਰਮਾਣ ਲੲੀ ਅਾੲੀਟੀ ਦੀ ਵਰਤੋਂ ਕੀਤੀ ਜਾਵੇਗੀ।  ਦੇਸ਼ ਦੇ ਹਰ ਵਰਗ ਨੂੰ ਅਾੲੀਟੀ ਨਾਲ ਜੋਡ਼ਨ ਦੀ ਯੋਜਨਾ ਹੈ ਤਾਂ ਜੋ ੳੁਨ੍ਹਾਂ ਦਾ ਜੀਵਨ ਸੌਖਾ ਹੋ ਸਕੇ।  ਅਾੲੀਟੀ ਕੰਪਟੀਅਾਂ ਦੇ ਅੈਲਾਨ: ਅਾੲੀਟੀ ਕੰਪਨੀਅਾਂ ਦੇ ਪ੍ਰਮੁੱਖਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਦੌਰਾਨ ਪੰਜ ਮੁੱਖ ਅੈਲਾਨ ਕੀਤੇ। ਗੂਗਲ ਨੇ ਕਿਹਾ ਕਿ ੳੁਹ ਭਾਰਤ ਦੇ 500 ਰੇਲਵੇ ਸਟੇਸ਼ਨਾ ’ਤੇ ਮੁਫਤ ਵਿੱਚ ਵਾੲੀਫਾੲੀ ਸਹੂਲਤ ਮੁਹੱੲੀਅਾਂ ਕਰਵਾੳੁਣ ਲੲੀ ਬੁਨਿਅਾਦੀ ਢਾਂਚਾ ਵਿਕਸਤ ਕਰਨ ਵਿੱਚ ਭਾਰਤ ਦੀ ਮਦਦ ਕਰੇਗਾ। ਮਾੲੀਕਰੋਸਾਫਟ ਨੇ ਕਿਹਾ ਕਿ ਭਾਰਤ ਵਿੱਚ ਕਰੀਬ ਪੰਜ ਲੱਖ ਪਿੰਡਾਂ ਵਿੱਚ ਅਾਪਣੀ ਸਸਤੀ ਬਰਾਡਬੈਂਡ ਅਾੲੀਟੀ ਪਹੁੰਚਾੳੁਣਾ ਚਾਹੁੰਦੀ ਹੈ। ਕੰਪਨੀ ਦੇ ਸੀੲਓ ਸਤਿਅਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਡਿਜੀਟਲ ੲਿੰਡੀਅਾ ਮੁਹਿੰਮ ਵਿੱਚ ੳੁਹ ਵੱਧ ਚਡ਼੍ਹ ਕੇ ਹਿੱਸਾ ਲੈਣਾ ਚਾਹੁੰਦੇ ਹਨ। ੳੁਹ ਅਗਲੇ ਹਫਤੇ ਭਾਰਤ ਵਿੱਚ ਡਾਟਾ ਕੇਂਦਰਾਂ ਨਾਲ ਕਲਾੳੂਡ ਕੰਪਿੳੂਟਿੰਗ ਪ੍ਰਣਾਲੀਅਾਂ ਦਾ ਅੈਲਾਨ ਕਰਨਗੇ। ਗੂਗਲ ਦੇ ਸੰਦਰ ਪਿਚਾੲੀ ਨੇ ਡਿਜੀਟਲ ਸਮਰਥਾ ਨੂੰ ਅੱਗੇ ਵਧਾੳੁਣ ਲੲੀ ਲੋਕਾਂ ਵੱਲੋਂ ਅਪਣਾੲੀ ਭਾਸ਼ਾ ਟਾੲੀਪ ਕਰਨ ਦੀ ਮਹੱਤਤਾ ਨੂੰ ਅਹਿਮ ਕਰਾਰ ਦਿੰਦਿਅਾਂ ਕਿਹਾ ਕਿ ਅਗਲੇ ਮਹੀਨੇ ਗੂਗਲ ਭਾਰਤ ਦੇ ਲੋਕਾਂ ਲੲੀ ੲਿਹ ਸੰਭਵ ਬਣਾੲੇਗੀ ਕਿ ੳੁਹ ਗੁਜਰਾਤੀ ਸਣੇ 10 ਵੱਖ ਵੱਖ ਭਾਸ਼ਾਵਾਂ ਟਾੲੀਪ ਕਰ ਸਕਣ। ਕੁਅਾਲਕੌਮ ਨੇ ਕਿਹਾ ਕਿ ੳੁਹ ਮੋਬਾੲੀਲ ਤੇ ੲਿੰਟਰਨੈੱਟ ਵਰਗੇ ੲਿਕੋਸਿਸਟਮ ਵਿੱਚ ਭਾਰਤ ਸਟਾਰਟ ਅੱਪਸ ਲੲੀ 15 ਕਰੋਡ਼ ਡਾਲਰ ਦਾ ਨਿਵੇਸ਼ ਕਰੇਗੀ। ਭਾਰਤੀ ਅਧਿਕਾਰੀਅਾਂ ਨੇ ੲਿਥੇ ਦੱਸਿਅਾ ਕਿ ਸ੍ਰੀ ਮੋਦੀ ਨੇ ਅੈਪਲ ਨੂੰ ਭਾਰਤ ਵਿੱਚ ਅਾਪਣਾ ਮੈਨੂੰਫੈਕਚਰਿੰਗ ਪਲਾਂਟ ਲਾੳੁਣ ਦਾ ਸੱਦਾ ਦਿੱਤਾ ਜਿਸ ’ਤੇ ਕੰਪਨੀ ਦੇ ਸੀੲੀਓ ਟਿਮ ਕੁੱਕ ਨੇ ਸਕਾਰਾਤਮਕ ਜਵਾਬ ਦਿੱਤਾ।

 

Facebook Comment
Project by : XtremeStudioz