Close
Menu

ਮੋਦੀ-ਸ਼ਰੀਫ ਦੀ ਮੁਲਾਕਾਤ ‘ਤੇ ਅੱਤਵਾਦ ਦਾ ਸਾਇਆ, ਐਲਰਟ ਜਾਰੀ

-- 09 July,2015

ਮਾਸਕੋ— ਰੂਸ ਵਿਚ ਇਕ ਵਾਰ ਫਿਰ ਅੱਤਵਾਦੀ ਹਮਲੇ ਦਾ ਖਤਰਾ ਮੰਡਰਾਅ ਰਿਹਾ ਹੈ। ਰੂਸ ਦੇ ਉਫਾ ਵਿਚ 10 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰ ਸਕਦੇ ਹਨ। ਉੱਥੋਂ ਦੀਆਂ ਖੁਫੀਆ ਏਜੰਸੀਆਂ ਦੇ ਮੁਤਾਬਕ ਇਸ ਮੁਲਾਕਾਤ ‘ਤੇ ਅੱਤਵਾਦੀਆਂ ਦੀ ਬੁਰੀ ਨਜ਼ਰ ਹੈ। ਰਿਪੋਰਟ ਦੇ ਆਧਾਰ ‘ਤੇ ਫੌਜ, ਸੂਬਿਆਂ ਦੀ ਪੁਲਸ ਅਤੇ ਕਈ ਸੰਵੇਦਨਸ਼ੀਲ ਸੂਬਿਆਂ ਵਿਚ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਐਲਰਟ ਜਾਰੀ ਕਰ ਦਿੱਤਾ ਗਿਆ ਹੈ।
ਇੰਟੈਲੀਜੈਂਸ ਦੀ ਰਿਪੋਰਟ ਦੇ ਮੁਤਾਬਕ ਇਸ ਵਾਰ ਖਤਰਾ ਦੇਸ਼ ਦੇ ਸ਼ਹਿਰਾਂ ਵਿਚ ਨਹੀਂ ਸਗੋਂ ਕੌਮਾਂਤਰੀ ਸਰਹੱਦ ‘ਤੇ ਵੀ ਹੈ। ਅਜਿਹੇ ਵਿਚ ਲਾਈਨ ਆਫ ਕੰਟਰੋਲ ਅਤੇ ਸਰਹੱਦ ‘ਤੇ ਫੌਜ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਫੌਜ ਅਤੇ ਸਰਹੱਦੀ ਅਧਿਕਾਰੀਆਂ ‘ਤੇ ਵੀ ਅੱਤਵਾਦੀ ਹਮਲੇ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਰਿਪੋਰਟ ਦੇ ਮੁਤਾਬਕ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦੇਸ਼ ਦੇ ਵੱਡੇ ਅਤੇ ਛੋਟੇ ਸ਼ਹਿਰ ਹੋ ਸਕਦੇ ਹਨ। ਉਨ੍ਹਾਂ ਦੀ ਯੋਜਨਾ ਸੀਰੀਅਲ ਬਲਾਸਟ ਜਾਂ ਇਕ ਤੋਂ ਜ਼ਿਆਦਾ ਥਾਵਾਂ ‘ਤੇ ਧਮਾਕੇ ਕਰਨ ਦੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਦੇਸ਼ ਦੀ ਆਰਥਿਕ ਅਤੇ ਭਾਈਚਾਰਕ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਏਜੰਸੀ ਨੇ ਸੂਬੇ ‘ਤੇ ਪੁਲਸ ਨੂੰ ਚੌਕਸ ਕਰ ਦਿੱਤਾ ਹੈ ਕਿ ਉਹ ਅਫਵਾਹਾਂ ਨੂੰ ਫੈਲਣ ਤੋਂ ਰੋਕੇ ਕਿਉਂਕਿ ਅੱਤਵਾਦੀ ਭਾਈਚਾਰਕ ਮਾਹੌਲ ਵਿਗਾੜਨ ਤੇ ਦੰਗੇ ਕਰਵਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹਨ।

Facebook Comment
Project by : XtremeStudioz