Close
Menu

ਮੋਦੀ ਸਮਰਥਕ ਅਮਰੀਕੀ ਸੰਸਦ ਮੈਂਬਰ ਦਾ ਅਸਤੀਫਾ

-- 20 March,2015

ਵਾਸ਼ਿੰਗਟਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕ ਅਮਰੀਕੀ ਸੰਸਦ ਆਰੋਨ ਸ਼ੋਕ ਨੇ ਗਲਤ ਤਰੀਕੇ ਨਾਲ ਭੱਤਾ ਲੈਣ ਅਤੇ ਬਿਨ੍ਹਾਂ ਸੂਚਨਾ ਦਿੱਤੇ ਭਾਰਤ ਦੌਰੇ ‘ਤੇ ਆਪਣੇ ਨਾਲ ਇਕ ਫੋਟੋਗ੍ਰਾਫਰ ਲੈ ਜਾਣ ਦੇ ਦੋਸ਼ ਦੇ ਚੱਲਦੇ ਅਸਤੀਫਾ ਦੇ ਦਿੱਤਾ।
ਮਾਰਚ 2013 ‘ਚ ਭਾਰਤ ਦੌਰੇ ‘ਤੇ ਆਏ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਸ਼ੋਕ ਨੇ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਅਮਰੀਕਾ ਨੇ ਮੋਦੀ ਨੂੰ ਵੀਜਾ ਦੇਣ ‘ਤੇ ਰੋਕ ਲਗਾ ਰੱਖੀ ਸੀ।
ਇਲੀਨੋਇਸ ਤੋਂ ਸੰਸਦ ਮੈਂਬਰ 33 ਸਾਲ ਸ਼ੋਂਕ ਨੇ ਕਿਹਾ ਕਿ ਪਿਛਲੇ ਛੇ ਹਫਤਿਆਂ ਤੋਂ ਲਗਾਤਾਰ ਉੱਠ ਰਹੇ ਸਵਾਲਾਂ ਨੇ ਮੈਨੂੰ ਵਿਆਕੂਲ ਕਰ ਦਿੱਤਾ, ਜਿਸ ਕਾਰਨ ਕੰਮ ਕਰਨਾ ਮੁਸ਼ਕਿਲ ਹੋ ਗਿਆ। ਮੈਂ ਆਪਣੇ ਚੋਣ ਖੇਤਰ ਲਈ ਹਮੇਸ਼ਾ ਵਧੀਆ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾ ਦੀ ਮੌਕਾ ਦੇਣ ਲਈ ਮੈਂ ਜਨਤਾ ਦਾ ਧੰਨਵਾਦ ਕਰਦਾ ਹਾਂ।

Facebook Comment
Project by : XtremeStudioz